JALANDHAR WEATHER

ਅਮਰੀਕਾ ਤੋਂ ਡਿਪੋਰਟ ਕੀਤਾ ਨੌਜਵਾਨ ਲਖਵਿੰਦਰ ਸਿੰਘ ਰਾਏਪੁਰ ਪੀਰ ਬਖਸ਼ ਵਾਲਾ ਪਰਤਿਆ ਘਰ

ਭੁਲੱਥ, (ਕਪੂਰਥਲਾ), 17 ਫਰਵਰੀ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਰਾਏਪੁਰ ਪੀਰ ਬਖ਼ਸਵਾਲਾ ਦੇ ਵਸਨੀਕ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਅਮਰੀਕਾ ਤੋਂ ਡਿਪੋਰਟ ਹੋ ਕੇ ਸਵੇਰੇ 6 ਵਜੇ ਘਰ ਆਪਣੇ ਪਿੰਡ ਰਾਏਪੁਰ ਪੀਰ ਬਖਸਵਾਲਾ ਵਿਖੇ ਪੁੱਜਾ, ਜਿਸ ਨੂੰ ਸੁਰੱਖਿਅਤ ਤਰੀਕੇ ਨਾਲ ਭੁਲੱਥ ਪੁਲਿਸ ਪ੍ਰਸ਼ਾਸਨ ਵਲੋਂ ਉਸ ਦੇ ਪਰਿਵਾਰ ਨੂੰ ਸੌਂਪਿਆ ਗਿਆ। ਗੱਲਬਾਤ ਕਰਦੇ ਹੋਏ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ 8 ਜਨਵਰੀ ਨੂੰ ਆਪਣੇ ਘਰੋਂ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਗਿਆ ਸੀ, ਜਿਸ ਨੂੰ ਕਿ ਮਕਸੀਕੋ ਬਾਰਡਰ ਪਾਰ ਕਰਨ ਉਪਰੰਤ ਅਮਰੀਕਾ ਪੁਲਿਸ ਵਲੋਂ ਕਾਬੂ ਕਰਕੇ ਹੱਥ ਕੜੀਆਂ ਲਗਾ ਕੇ ਕੈਂਪ ਵਿਚ ਲਜਾਇਆ ਗਿਆ, ਜਿੱਥੇ ਕੁਝ ਦਿਨ ਹਿਰਾਸਤ ਵਿਚ ਰੱਖਣ ਉਪਰੰਤ ਇੰਡੀਆ ਵਾਪਸ ਡਿਪੋਰਟ ਕਰਕੇ ਭੇਜ ਦਿੱਤਾ ਗਿਆ, ਉਸ ਨੇ ਦੱਸਿਆ ਕਿ ਇੰਡੀਆ ਭੇਜਣ ਸਮੇਂ ਜਿਸ ਜਹਾਜ਼ ਵਿਚ ਰਵਾਨਾ ਕੀਤਾ ਗਿਆ, ਉੱਥੇ ਵੀ ਹੱਥਕੜੀਆਂ ਬੇੜੀਆਂ ਲਗਾ ਕੇ ਚਾੜਿਆ ਗਿਆ ਤੇ ਅੰਮ੍ਰਿਤਸਰ ਜਹਾਜ਼ ਉਤਰਨ ਤੋਂ ਪਹਿਲਾਂ ਇਕ ਘੰਟਾ ਹੱਥਕੜੀਆਂ ਬੇੜੀਆਂ ਖੋਲ ਦਿੱਤੀਆਂ ਗਈਆਂ ਸਨ। ਲਖਵਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਨੂੰ ਅਮਰੀਕਾ ’ਚ ਗਏ ਹੋਏ ਨੌਜਵਾਨਾਂ ਦੀ ਭਲਾਈ ਲਈ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਬਾਕੀ ਜਿਹੜੇ ਨੌਜਵਾਨ ਉੱਥੇ ਫਸੇ ਪਏ ਹਨ, ਉਨ੍ਹਾਂ ਦਾ ਭਲਾ ਹੋ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ