25 ਫਰਵਰੀ ਨੂੰ ਹੋਵੇਗੀ ਇਕ ਰਾਸ਼ਟਰ-ਇਕ ਚੋਣ ’ਤੇ ਗਠਿਤ ਸਾਂਝੀ ਸੰਸਦੀ ਕਮੇਟੀ ਦੀ ਮੀਟਿੰਗ

ਨਵੀਂ ਦਿੱਲੀ, 17 ਫਰਵਰੀ- ਇਕ ਰਾਸ਼ਟਰ-ਇਕ ਚੋਣ ’ਤੇ ਗਠਿਤ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) 25 ਫਰਵਰੀ ਨੂੰ ਸੰਸਦ ਭਵਨ ਵਿਚ ਮੀਟਿੰਗ ਕਰੇਗੀ। ਇਸ ਵਿਚ, ਸੰਵਿਧਾਨ 2024 ਦੇ 129ਵੇਂ ਸੋਧ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ 2024 ’ਤੇ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਕਾਨੂੰਨੀ ਮਾਹਿਰ ਵੀ ਮੌਜੂਦ ਰਹਿਣਗੇ। ਬਜਟ ਸੈਸ਼ਨ ਤੋਂ ਪਹਿਲਾਂ, ਜੇ.ਪੀ.ਸੀ. ਨੇ ਇਸ ਮੁੱਦੇ ’ਤੇ ਵਿਆਪਕ ਚਰਚਾ ਅਤੇ ਸਮਾਂ ਵਧਾਉਣ ਦੀ ਮੰਗ ਕੀਤੀ ਹੈ। 31 ਜਨਵਰੀ ਨੂੰ ਹੋਈ ਦੂਜੀ ਮੀਟਿੰਗ ਵਿਚ ਚੇਅਰਮੈਨ ਪੀ.ਪੀ. ਚੌਧਰੀ ਨੇ ਕਿਹਾ ਸੀ ਕਿ ਸਾਰੇ ਰਾਜਾਂ ਦਾ ਦੌਰਾ ਕਰਕੇ ਸੰਬੰਧਿਤ ਹਿੱਸੇਦਾਰਾਂ ਦੀ ਰਾਏ ਲਈ ਜਾਵੇਗੀ।