JALANDHAR WEATHER

ਮਹਾਕੁੰਭ ਸੰਬੰਧੀ ਸੋਸ਼ਲ ਮੀਡੀਆ ’ਤੇ ਜਾਅਲੀ ਅਫ਼ਵਾਹਾਂ ’ਤੇ ਪੁਲਿਸ ਸਖ਼ਤ

ਲਖਨਊ, 14 ਫਰਵਰੀ (ਮੋਹਿਤ ਸਿੰਗਲਾ)- ਜਿੱਥੇ ਇਕ ਪਾਸੇ ‘ਮਹਾਕੁੰਭ 2025’ ਦੀ ਦੁਨੀਆ ਭਰ ਵਿਚ ਪ੍ਰਸ਼ੰਸਾ ਹੋ ਰਹੀ ਹੈ, ਉੱਥੇ ਦੂਜੇ ਪਾਸੇ, ਬਹੁਤ ਸਾਰੇ ਤੱਤ ਹਨ, ਜੋ ਸੋਸ਼ਲ ਮੀਡੀਆ ਰਾਹੀਂ ਜਾਅਲੀ ਵੀਡੀਓ ਅਤੇ ਗੁੰਮਰਾਹਕੁੰਨ ਖ਼ਬਰਾਂ ਪੋਸਟ ਕਰਕੇ ਸਨਾਤਨ ਧਰਮ ਦੇ ਇਸ ਸਭ ਤੋਂ ਵੱਡੇ ਧਾਰਮਿਕ ਅਤੇ ਸੱਭਿਆਚਾਰਕ ਇਕੱਠ ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ। ਯੂ.ਪੀ. ਪੁਲਿਸ ਅਜਿਹੇ ਘਿਨਾਉਣੇ ਯਤਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ, ਉੱਤਰ ਪ੍ਰਦੇਸ਼ ਪੁਲਿਸ ਸੋਸ਼ਲ ਮੀਡੀਆ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਇਸ ਕ੍ਰਮ ਵਿਚ, ਹੁਣ ਤੱਕ ਪੁਲਿਸ ਨੇ 54 ਅਜਿਹੇ ਸੋਸ਼ਲ ਮੀਡੀਆ ਖਾਤਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਹੈ, ਜੋ ਜਾਅਲੀ ਅਤੇ ਗੁੰਮਰਾਹਕੁੰਨ ਪੋਸਟਾਂ ਰਾਹੀਂ ਜਨਤਾ ਵਿਚ ਅਫਵਾਹਾਂ ਫੈਲਾ ਰਹੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ