JALANDHAR WEATHER

ਟਰੈਕਟਰ 'ਚ ਮੋਟਰਸਾਈਕਲ ਵੱਜਣ ਨਾਲ 2 ਗੰਭੀਰ ਜ਼ਖਮੀ

ਅਟਾਰੀ (ਅੰਮ੍ਰਿਤਸਰ), 12 ਮਾਰਚ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਉਤੇ ਸਥਿਤ ਪਿੰਡ ਰਣੀਕੇ ਮੋੜ ਨਜ਼ਦੀਕ ਟਰੈਕਟਰ ਵਿਚ ਮੋਟਰਸਾਈਕਲ ਵੱਜਣ ਨਾਲ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਰਾਹਗੀਰਾਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ। ਕੌਮਾਂਤਰੀ ਅਟਾਰੀ ਹਾਈਵੇ ਉਤੇ ਸਥਿਤ ਪਿੰਡ ਬਾਗੜੀਆਂ ਤੋਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਅਨੇਕਾਂ ਪਿੰਡਾਂ ਨੂੰ ਜੋੜਨ ਵਾਲੇ ਰਸਤੇ ਦੀ ਸੜਕ ਉੱਪਰ ਕੱਟ ਨਹੀਂ ਰੱਖਿਆ ਗਿਆ, ਜਿਸ ਕਾਰਨ ਲੋਕਾਂ ਨੂੰ ਉਲਟੇ ਰਸਤੇ ਜਾਣਾ ਪੈਂਦਾ ਹੈ ਅਤੇ ਰੋਜ਼ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ। ਟਰੈਕਟਰ-ਟਰਾਲੀ ਚਾਲਕ ਮਿੱਟੀ ਲੈਣ ਲਈ ਉਲਟੇ ਰਸਤੇ ਜਾ ਰਿਹਾ ਸੀ, ਸਹੀ ਰਸਤੇ ਆ ਰਹੇ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਏ। ਸਰਹੱਦੀ ਪਿੰਡਾਂ ਦੇ ਲੋਕਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਪਾਸੋਂ ਮੰਗ ਕੀਤੀ ਹੈ ਕਿ ਇਸ ਚੌਰਸਤੇ ਉੱਪਰ ਕੱਟ ਰੱਖਿਆ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ