JALANDHAR WEATHER

ਇਨਕਾਊਂਟਰ 'ਚ ਜ਼ਖਮੀ ਹੋਇਆ ਬੰਬੀਹਾ ਗੈਂਗ ਦਾ ਮੈਂਬਰ ਕਤਲ ਸਣੇ ਕਈ ਕੇਸਾਂ 'ਚ ਸ਼ਾਮਿਲ - ਐਸ.ਐਸ.ਪੀ. ਮੋਗਾ

ਮੋਗਾ, 12 ਮਾਰਚ-ਸੀ.ਆਈ.ਏ. ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਪੰਜਾਬ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਦਵਿੰਦਰ ਬੰਬੀਹਾ ਗੈਂਗ ਦੇ ਮੈਂਬਰ ਕਰਾਸ ਫਾਇਰਿੰਗ ਵਿਚ ਜ਼ਖਮੀ ਹੋ ਗਏ। ਐਸ.ਐਸ.ਪੀ. ਮੋਗਾ ਅਜੇ ਗਾਂਧੀ ਨੇ ਦੱਸਿਆ ਕਿ ਸਾਨੂੰ ਅੱਜ ਇਕ ਸੂਚਨਾ ਮਿਲੀ, ਜਿਸ ਕਾਰਨ ਏ.ਜੀ.ਟੀ.ਐਫ. ਪੰਜਾਬ ਅਤੇ ਮੋਗਾ ਪੁਲਿਸ ਨੇ ਛਾਪਾ ਮਾਰਿਆ। ਮਲਕੀਤ ਸਿੰਘ ਉਰਫ਼ ਮਨੂ ਹਾਲ ਹੀ ਵਿਚ ਮੋਗਾ ਦੇ ਪਿੰਡ ਕਪੂਰਾ ਵਿਚ ਹੋਏ ਇਕ ਕਤਲ ਵਿਚ ਸ਼ਾਮਿਲ ਸੀ ਅਤੇ ਰਾਜਾ ਢਾਬਾ, ਜਗਰਾਉਂ ਵਿਖੇ ਇਕ ਹੋਰ ਗੋਲੀਬਾਰੀ ਦੀ ਘਟਨਾ ਵਿਚ ਵੀ ਸ਼ਾਮਿਲ ਸੀ। ਏ.ਜੀ.ਟੀ.ਐਫ. ਟੀਮ ਦੁਆਰਾ ਕੀਤੀ ਗਈ ਜਵਾਬੀ ਗੋਲੀਬਾਰੀ ਵਿਚ ਮਨੂ ਦੇ ਖੱਬੇ ਗੋਡੇ ਵਿਚ ਗੋਲੀ ਲੱਗੀ। ਦੋਸ਼ੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਉਸਦੀ ਹਾਲਤ ਸਥਿਰ ਹੈ। ਉਸ ਕੋਲੋਂ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ