JALANDHAR WEATHER

ਮੋਟਰਸਾਈਕਲ ਸਵਾਰਾਂ ਵਲੋਂ ਦੁਕਾਨਦਾਰ ਤੋਂ 35 ਹਜ਼ਾਰ ਦੀ ਲੁੱਟ

ਗੁਰੂਹਰਸਹਾਏ (ਫਿਰੋਜ਼ਪੁਰ), 12 ਮਾਰਚ (ਕਪਿਲ ਕੰਧਾਰੀ)-ਸ਼ਹਿਰ ਨਾਲ ਲੱਗਦੀ ਮੰਡੀ ਪੰਜੇ ਕੇ ਉਤਾੜ ਵਿਖੇ ਦਿਨ-ਦਿਹਾੜੇ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਇਕ ਵਿਅਕਤੀ ਕੋਲੋਂ ਤੇਜ਼ਧਾਰ ਹਥਿਆਰ ਵਿਖਾ ਕੇ 30 ਤੋਂ 35 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤ ਪ੍ਰੇਮ ਕੁਮਾਰ ਪੁੱਤਰ ਕਸ਼ਮੀਰ ਲਾਲ ਮੁਟਨੇਜਾ ਵਾਸੀ ਮੰਡੀ ਪੰਜੇ ਕੇ ਉਤਾੜ ਨੇ ਦੱਸਿਆ ਕਿ ਉਹ ਜਿਣਸ ਵੇਚਣ ਅਤੇ ਖਰੀਦਣ ਦਾ ਕੰਮ ਕਰਦਾ ਹੈ ਅਤੇ ਅੱਜ ਕਰੀਬ ਤਿੰਨ ਲੁਟੇਰੇ ਉਸਦੀ ਦੁਕਾਨ ਉਤੇ ਆਏ ਜਿਨ੍ਹਾਂ ਵਿਚੋਂ ਦੋ ਨੌਜਵਾਨ ਦੁਕਾਨ ਅੰਦਰ ਆਏ ਅਤੇ ਇਕ ਨੌਜਵਾਨ ਬਾਹਰ ਮੋਟਰਸਾਈਕਲ ਉਤੇ ਬੈਠਾ ਰਿਹਾ ਅਤੇ ਉਨ੍ਹਾਂ ਦੋਵਾਂ ਨੌਜਵਾਨ ਲੁਟੇਰਿਆਂ ਵਲੋਂ ਉਸਨੂੰ ਤੇਜ਼ਧਾਰ ਹਥਿਆਰ ਵਿਖਾ ਕੇ ਉਸ ਕੋਲੋਂ 30 ਤੋਂ 35 ਹਜ਼ਾਰ ਦੀ ਨਕਦੀ ਖੋਹ ਲਈ। ਇਸ ਘਟਨਾ ਸਬੰਧੀ ਮੰਡੀ ਪੰਜੇ ਕੇ ਉਤਾੜ ਦੀ ਚੌਕੀ ਵਿਖੇ ਇਤਲਾਹ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ਉਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਵਲੋਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ