ਪਟਵਾਰਖਾਨੇ ’ਚ ਵਿਜੀਲੈਂਸ ਵਲੋਂ ਰਿਸ਼ਵਤ ਲੈਂਦਾ ਸਹਾਇਕ ਕਾਬੂ

ਨਵਾਂ ਸ਼ਹਿਰ, 14 ਫਰਵਰੀ (ਜਸਬੀਰ ਸਿੰਘ ਨੂਰਪੁਰ)- ਨਵਾਂ ਸ਼ਹਿਰ ਪਟਵਾਰਖਾਨੇ ’ਚ ਵਿਜੀਲੈਂਸ ਦੀ ਟੀਮ ਵਲੋਂ ਕੀਤੀ ਛਾਪੇਮਾਰੀ ਦੌਰਾਨ ਇਕ ਪਟਵਾਰੀ ਦਾ ਸਹਾਇਕ ਰੰਗੇ ਹੱਥੀ ਰਿਸ਼ਵਤ ਲੈਂਦਾ ਕਾਬੂ ਕੀਤਾ ਗਿਆ। ਹਰਮੇਲ ਸਿੰਘ ਖਾਲਸਾ ਪਿੰਡ ਛੋਕਰਾ ਨੇ ਦੱਸਿਆ ਕਿ ਉਨ੍ਹਾਂ ਦੇ ਨਜ਼ਦੀਕੀ ਪ੍ਰਦੀਪ ਸਿੰਘ ਤੋਂ ਦੋ ਮਰਲੇ ਦੀ ਰਜਿਸਟਰੀ ਕਰਾਉਣ ਵਾਸਤੇ ਪਟਵਾਰੀ ਵਲੋਂ 6 ਹਜ਼ਾਰ ਰਿਸ਼ਵਤ ਮੰਗੀ ਗਈ ਸੀ। ਜਿਸ ਤਹਿਤ ਉਨ੍ਹਾਂ ਨੇ ਵਿਜੀਲੈਂਸ ਦੀ ਟੀਮ ਨਾਲ ਸੰਪਰਕ ਕੀਤਾ ਤੇ ਮੌਕੇ ’ਤੇ ਉਸ ਦਾ ਸਹਾਇਕ ਰਿਸ਼ਵਤ ਲੈਂਦਾ ਕਾਬੂ ਕਰ ਲਿਆ ਗਿਆ।