JALANDHAR WEATHER
ਹੁਣ ਤੱਕ ਭਾਰਤ ਭਰ ਵਿਚ 22,500 ਹੈਕਟੇਅਰ ਤੋਂ ਵੱਧ ਖਰਾਬ ਹੋਏ ਮੈਂਗਰੋਵ ਨੂੰ ਬਹਾਲ ਕੀਤਾ ਗਿਆ: ਕੇਂਦਰ

ਨਵੀਂ ਦਿੱਲੀ, 10 ਫਰਵਰੀ (ਏਐਨਆਈ): ਸਰਕਾਰ ਨੇ ਲੋਕ ਸਭਾ ਨੂੰ ਦੱਸਿਆ ਕਿ ਭਾਰਤ ਨੇ ਮੈਂਗ੍ਰੋਵ ਇਨੀਸ਼ੀਏਟਿਵ ਫਾਰ ਸ਼ੋਰਲਾਈਨ ਹੈਬੀਟੇਟਸ ਐਂਡ ਟੈਂਜਿਬਲ ਇਨਕਮ (ਐਮ.ਆਈ.ਐਸ.ਟੀ.ਆਈ.) ਦੇ ਤਹਿਤ 13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ 22,561 ਹੈਕਟੇਅਰ ਖ਼ਰਾਬ ਹੋਏ ਮੈਂਗਰੋਵ ( ਕਈ ਤਰ੍ਹਾਂ ਦੇ ਦਰਖ਼ਤ ) ਨੂੰ ਬਹਾਲ ਕਰ ਦਿੱਤਾ ਹੈ। 5 ਜੂਨ, 2024 ਨੂੰ ਸ਼ੁਰੂ ਕੀਤੀ ਗਈ, ਇਸ ਪਹਿਲਕਦਮੀ ਦਾ ਉਦੇਸ਼ ਤੱਟਵਰਤੀ ਵਾਤਾਵਰਨ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨਾ ਅਤੇ ਜਲਵਾਯੂ ਲਚਕੀਲਾਪਣ ਵਧਾਉਣਾ ਹੈ। ਇਕ ਲਿਖਤੀ ਜਵਾਬ ਵਿਚ, ਕੇਂਦਰੀ ਵਾਤਾਵਰਨ , ਜੰਗਲਾਤ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ 13 ਰਾਜਾਂ,ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਲਗਭਗ 22,561 ਹੈਕਟੇਅਰ ਖ਼ਰਾਬ ਹੋਏ ਮੈਂਗਰੋਵ ਨੂੰ ਬਹਾਲ ਕੀਤਾ ਗਿਆ ਹੈ ਅਤੇ 6 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 3,836 ਹੈਕਟੇਅਰ ਦੀ ਬਹਾਲੀ ਲਈ 17.96 ਕਰੋੜ ਰੁਪਏ ਜਾਰੀ ਕੀਤੇ ਗਏ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ