ਪੈਰਿਸ, 11 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੇ ਦੌਰੇ ’ਤੇ ਫਰਾਂਸ ਪਹੁੰਚ ਗਏ ਹਨ। ਇੱਥੇ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ‘ਏ.ਆਈ. ਐਕਸ਼ਨ ਸਮਿਟ’ ਦੀ ਸਹਿ-ਪ੍ਰਧਾਨਗੀ ਕਰਨਗੇ। ਇਸ ਸਮੇਂ ਦੌਰਾਨ ਉਹ ਉਨ੍ਹਾਂ ਨਾਲ ਦੁਵੱਲੀ ਗੱਲਬਾਤ ਕਰਨਗੇ। ਇਸ ਦੌਰਾਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਟਵੀਟ ਕਰ ਕਿਹਾ ਕਿ ਪੈਰਿਸ ਵਿਚ ਤੁਹਾਡਾ ਸਵਾਗਤ ਹੈ, ਮੇਰੇ ਦੋਸਤ ਨਰਿੰਦਰ ਮੋਦੀ! ਤੁਹਾਨੂੰ ਮਿਲ ਕੇ ਖੁਸ਼ੀ ਹੋਈ, ਪਿਆਰੇ ਜੇਡੀ ਵੈਂਸ! ਸਾਡੇ ਸਾਰੇ ਭਾਈਵਾਲਾਂ ਦਾ ਏ.ਆਈ. ਐਕਸ਼ਨ ਸੰਮੇਲਨ ਵਿਚ ਸਵਾਗਤ ਹੈ। ਚਲੋ ਕੰਮ ’ਤੇ ਲੱਗਦੇ ਹਾਂ!
ਜਲੰਧਰ : ਮੰਗਲਵਾਰ 31 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਪੈਰਿਸ ਵਿਚ ਤੁਹਾਡਾ ਸਵਾਗਤ ਹੈ ਮੇਰੇ ਦੋਸਤ ਨਰਿੰਦਰ ਮੋਦੀ- ਇਮੈਨੁਅਲ ਮੈਕਰੋਨ