![](/cmsimages/20250210/4775936__longowal.jpg)
ਲੌਂਗੋਵਾਲ (ਸੰਗਰੂਰ) , 10 ਫਰਵਰੀ (ਵਿਨੋਦ, ਖੰਨਾ) - ਇਲਾਕੇ ਦੇ ਸੀਨੀਅਰ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਸਿੱਧੂ (80 ਸਾਲ) ਸ਼ੇਰੋਂ ਫੀਲਿੰਗ ਸਟੇਸ਼ਨ ਵਾਲੇ ਅਕਾਲ ਚਲਾਣਾ ਕਰ ਗਏ ਹਨ। ਉਹ ਲੋਕਲ ਗੁਰਦੁਆਰਾ ਸੰਤ ਅਤਰ ਸਿੰਘ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪਿੰਡ ਸ਼ੇਰੋਂ ਦੇ ਸਾਬਕਾ ਪੰਚ ਸਨ। ਉਹ ਅਮਰਜੀਤ ਸਿੰਘ ਅਤੇ ਸਿਕੰਦਰ ਸਿੰਘ ਦੇ ਪਿਤਾ ਸਨ। ਉਨ੍ਹਾਂ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।