![](/cmsimages/20250210/4775933__acci.jpg)
ਮਾਛੀਵਾੜਾ ਸਾਹਿਬ (ਲੁਧਿਆਣਾ), 10 ਫਰਵਰੀ (ਮਨੋਜ ਕੁਮਾਰ) - ਪਿੰਡ ਗੜ੍ਹੀ ਲਾਗੇ ਕੋਲਡ ਸਟੋਰ ਤੋਂ ਕੰਮ ਕਰਕੇ ਦੇਰ ਰਾਤ ਕਰੀਬ 9.45 ਵਜੇ ਵਾਪਸ ਘਰ ਪਰਤ ਰਹੇ ਮੋਟਰਸਾਈਕਲ ਸਵਾਰ ਦੋ ਪੑਵਾਸੀ ਨੌਜਵਾਨਾਂ ਦੀ ਦਰਦਨਾਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਨ੍ਹਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਿਥੁਨ ਕੁਮਾਰ ਤੇ ਗੋਬਿੰਦਾਂ ਕੁਮਾਰ (29) ਦੋਵੇਂ ਨੋਜਵਾਨ ਹਰ ਵਾਰ ਦੀ ਤਰ੍ਹਾਂ ਆਲੂ ਦੇ ਸੀਜ਼ਨ ਕਰਕੇ ਦੇਰ ਰਾਤ ਘਰ ਪਹੁੰਚਦੇ ਸਨ ਤੇ ਇਨ੍ਹਾਂ ਦੀ ਰਿਹਾਇਸ਼ ਸਮਰਾਲਾ ਰੋਡ 'ਤੇ ਬਣੀ ਬੱਤਰਾ ਕਲੋਨੀ ਵਿਚ ਹੈ ਤੇ ਇਨ੍ਹਾਂ ਦੇ ਛੋਟੇ ਛੋਟੇ ਬੱਚੇ ਵੀ ਹਨ। ਹਾਦਸੇ ਵਾਲੀ ਰਾਤ ਇਹ ਕੰਮ ਖ਼ਤਮ ਕਰਕੇ ਜਿਉਂ ਹੀ ਸਮਰਾਲਾ ਰੋਡ 'ਤੇ ਨਿੱਜੀ ਮੈਰਿਜ ਪੈਲੇਸ ਸਾਹਮਣੇ ਪੁੱਜੇ ਤਾਂ ਦੂਸਰੇ ਪਾਸੇ ਤੋ ਆ ਰਹੀ ਤੇਜ ਰਫ਼ਤਾਰ ਕਾਰ ਦੀ ਲਪੇਟ ਵਿਚ ਇਨ੍ਹਾਂ ਦਾ ਮੋਟਰਸਾਈਕਲ ਆ ਗਿਆ ਤੇ ਇਹ ਜ਼ਖਮੀ ਹਾਲਤ ਵਿਚ ਸੜਕ ਤੇ ਡਿੱਗ ਪਏ। ਹਾਲਕਿ ਖ਼ਬਰ ਮਿਲਦਿਆਂ ਹੀ ਮੌਕੇ 'ਤੇ ਪੁਲਿਸ ਪਹੁੰਚ ਗਈ ਤੇ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਕਾਰ ਚਾਲਕ ਵਿਰੁੱਧ ਵੱਖ ਵੱਖ ਧਾਰਾਵਾ ਤਹਿਤ ਮੁੱਕਦਮਾ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ।