![](/cmsimages/20250210/4775924__a.jpg)
ਅੰਮ੍ਰਿਤਸਰ 10 ਫਰਵਰੀ (ਜਸਵੰਤ ਸਿੰਘ ਜੱਸ)- ਅੱਜ ਚੇਅਰਮੈਨ ਫੂਡ ਕਮਿਸ਼ਨ ਅਤੇ ਟੀਮ ਵਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਡੇਰਾ ਬਿਆਸ ਵਿਖੇ ਇਕ ਰੂਹਾਨੀ ਮੁਲਾਕਾਤ ਹੋਈ। ਇਸ ਮੁਲਾਕਾਤ ਵਿਚ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪਰਕਾਸ਼ ਧਾਲੀਵਾਲ, ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ, ਚੰਡੀਗੜ੍ਹ ਦੇ ਪ੍ਰਧਾਨ ਪਰਵੀਨ ਸੰਧੂ, ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੋਰ ਮੁਲਤਾਨੀ, ਨਵਜੋਤ ਸੰਧੂ, ਅਰਸ਼ਦੀਪ ਸਿੰਘ, ਆਸਟਰੇਲੀਆ ਤੋਂ ਆਏ ਵਿੱਦਿਅਕ ਅਦਾਰਿਆਂ ਦੇ ਮਾਲਕ ਗੋਰਵ ਮਲਹੋਤਰਾ ਅਤੇ ਉਹਨਾਂ ਦੀ ਧਰਮ ਪਤਨੀ ਸੰਦੀਪ ਕੌਰ ਸ਼ਾਮਿਲ ਰਹੇ। ਇਸ ਮੌਕੇ ਮੁੱਖ ਰੂਪ ਵਿਚ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਮਿਊਨਿਟੀ ਕਿਚਨ ਦੀ ਕਾਰਗੁਜ਼ਾਰੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਏ ਜਾਣ ਦੀ ਚਰਚਾ ਕਰਦਿਆਂ ਡੇਰਾ ਬਿਆਸ ਦੇ ਮੁਖੀ ਬਾਬਾ ਢਿੱਲੋਂ ਨਾਲ ਕੁੱਝ ਸੁਝਾਅ ਸਾਂਝੇ ਕੀਤੇ।