ਅੰਮ੍ਰਿਤਸਰ ਤੋਂ ਗਿ੍ਫ਼ਤਾਰ ਕੀਤੇ ਤਿੰਨ ਗੈਂਗਸਟਰਾਂ ’ਤੇ ਲਾਇਆ ਯੂ.ਏ.ਪੀ.ਏ.

ਅੰਮ੍ਰਿਤਸਰ, 10 ਫਰਵਰੀ (ਰੇਸ਼ਮ ਸਿੰਘ)- ਪੁਲਿਸ ਚੌਂਕੀ ’ਤੇ ਬੰਬ ਧਮਾਕਾ ਕਰਨ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਤਿੰਨ ਗੈਂਗਸਟਰਾਂ ’ਤੇ ਪੁਲਿਸ ਵਲੋਂ ਯੂ.ਏ.ਪੀ.ਏ. ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਲੈ ਲਿਆ ਗਿਆ ਹੈ। ਇਹ ਪਹਿਲੀ ਵਾਰ ਇਹ ਹੈ ਕਿ ਜਦੋਂ ਦੇਸ਼ ਵਿਰੋਧੀ ਗਤੀਵਿਧੀਆਂ ਅਧੀਨ ਪਰਚਾ ਦਰਜ ਕੀਤਾ ਗਿਆ ਹੋਵੇ।