JALANDHAR WEATHER
ਅੱਜ ਫ਼ਰਾਂਸ ਲਈ ਰਵਾਨਾ ਹੋਣਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 10 ਫਰਵਰੀ- ਪ੍ਰਧਾਨ ਮੰਤਰੀ ਮੋਦੀ ਅੱਜ ਫ਼ਰਾਂਸ ਦੇ ਆਪਣੇ ਛੇਵੇਂ ਦੌਰੇ ਲਈ ਰਵਾਨਾ ਹੋਣਗੇ। ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਫਰਾਂਸ ਜਾ ਰਹੇ ਹਨ। ਪ੍ਰਧਾਨ ਮੰਤਰੀ ਆਖਰੀ ਵਾਰ 2023 ਵਿਚ ਰਾਸ਼ਟਰੀ ਦਿਵਸ (ਬੈਸਟਿਲ ਡੇ) ਸਮਾਗਮ ਵਿਚ ਸ਼ਾਮਿਲ ਹੋਣ ਲਈ ਫਰਾਂਸ ਗਏ ਸਨ। ਪ੍ਰਧਾਨ ਮੰਤਰੀ ਦੇ ਸਨਮਾਨ ਵਿਚ, ਫ਼ਰਾਂਸੀਸੀ ਸਰਕਾਰ ਨੇ 10 ਫਰਵਰੀ ਨੂੰ ਮਸ਼ਹੂਰ ਐਲੀਸੀ ਪੈਲੇਸ ਵਿਖੇ ਇਕ ਵੀ.ਵੀ.ਆਈ.ਪੀ. ਡਿਨਰ ਦਾ ਆਯੋਜਨ ਕੀਤਾ ਹੈ। ਇਸ ਵਿਚ ਫ਼ਰਾਂਸ ਦੇ ਰਾਸ਼ਟਰਪਤੀ ਮੈਕਰੋਨ ਸਮੇਤ ਕੁਝ ਹੋਰ ਦੇਸ਼ਾਂ ਦੇ ਨੇਤਾ ਮੌਜੂਦ ਰਹਿਣਗੇ। 11 ਫਰਵਰੀ ਨੂੰ, ਪ੍ਰਧਾਨ ਮੰਤਰੀ ਪੈਰਿਸ ਦੇ ਗ੍ਰੈਂਡ ਪੈਲੇਸ ਵਿਖੇ ਰਾਸ਼ਟਰਪਤੀ ਮੈਕਰੋਂ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਐਕਸ਼ਨ ਸਮਿਟ 2025 ਦੀ ਸਹਿ-ਪ੍ਰਧਾਨਗੀ ਕਰਨਗੇ। ਇਹ ਸਿਖ਼ਰ ਸੰਮੇਲਨ 2023 ਵਿਚ ਬ੍ਰਿਟੇਨ ਅਤੇ 2024 ਵਿਚ ਦੱਖਣੀ ਕੋਰੀਆ ਵਿਚ ਹੋਇਆ ਸੀ। ਸੰਮੇਲਨ ਵਿਚ ਏ.ਆਈ. ਦੀ ਜ਼ਿੰਮੇਵਾਰ ਵਰਤੋਂ ’ਤੇ ਚਰਚਾ ਕੀਤੀ ਜਾਵੇਗੀ, ਤਾਂ ਜੋ ਇਹ ਲੋਕਾਂ ਦੀ ਭਲਾਈ ਲਈ ਲਾਭਦਾਇਕ ਹੋ ਸਕੇ ਅਤੇ ਇਸ ਦੇ ਜੋਖਮਾਂ ਨੂੰ ਰੋਕਿਆ ਜਾ ਸਕੇ। ਇਸ ਦੌਰਾਨ, ਵਿਸ਼ਵ ਰਾਜਨੀਤੀ ’ਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਕਾਰੋਬਾਰੀਆਂ ਨੂੰ ਵੀ ਮਿਲ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ