![](/cmsimages/20250210/4775895__1.jpg)
ਨਵੀਂ ਦਿੱਲੀ, 10 ਫਰਵਰੀ- ਅੱਜ ਮਹਾਂਕੁੰਭ ਦਾ 29ਵਾਂ ਦਿਨ ਹੈ। 13 ਜਨਵਰੀ ਤੋਂ ਲੈ ਕੇ ਹੁਣ ਤੱਕ 43.57 ਕਰੋੜ ਤੋਂ ਵੱਧ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਮਹਾਕੁੰਭ ਵਿਚ ਆਉਣਗੇ। ਉਹ ਪ੍ਰਯਾਗਰਾਜ ਵਿਚ ਅੱਠ ਘੰਟੇ ਤੋਂ ਵੱਧ ਸਮੇਂ ਲਈ ਰਹਿਣਗੇ। ਸੰਗਮ ਵਿਚ ਡੁਬਕੀ ਲਗਾਉਣ ਦੇ ਨਾਲ, ਰਾਸ਼ਟਰਪਤੀ ਅਕਸ਼ੈਵਟ ਅਤੇ ਹਨੂੰਮਾਨ ਮੰਦਰ ਵਿਚ ਵੀ ਜਾਣਗੇ ਅਤੇ ਪੂਜਾ ਕਰਨਗੇ। ਮੁੱਖ ਮੰਤਰੀ ਯੋਗੀ ਅਤੇ ਰਾਜਪਾਲ ਆਨੰਦੀਬੇਨ ਪਟੇਲ ਵੀ ਇਸ ਮੌਕੇ ਮੌਜੂਦ ਰਹਿਣਗੇ। ਰਾਸ਼ਟਰਪਤੀ ਮੁਰਮੂ ਸਵੇਰੇ ਲਗਭਗ 11 ਵਜੇ ਦਿੱਲੀ ਤੋਂ ਇਕ ਵਿਸ਼ੇਸ਼ ਉਡਾਣ ਰਾਹੀਂ ਪ੍ਰਯਾਗਰਾਜ ਦੇ ਬਾਮਰੌਲੀ ਹਵਾਈ ਅੱਡੇ ’ਤੇ ਪਹੁੰਚਣਗੇ। ਇਥੋਂ ਉਹ ਹੈਲੀਕਾਪਟਰ ਰਾਹੀਂ ਮਹਾਕੁੰਭ ਨਗਰ ਦੇ ਅਰੈਲ ਖੇਤਰ ਵਿਚ ਡੀ.ਪੀ.ਐਸ. ਹੈਲੀਪੈਡ ’ਤੇ ਉਤਰਨਗੇ। ਇਸ਼ਨਾਨ ਕਰਨ ਤੋਂ ਬਾਅਦ, ਉਹ ਗੰਗਾ ਦੀ ਪੂਜਾ ਤੇ ਆਰਤੀ ਕਰਨਗੇ। ਇਸ ਤੋਂ ਬਾਅਦ ਉਹ ਡਿਜੀਟਲ ਮਹਾਕੁੰਭ ਅਨੁਭਵ ਕੇਂਦਰ ਦਾ ਦੌਰਾ ਕਰਨਗੇ ਤੇ ਸ਼ਾਮ ਚਾਰ ਵਜੇ ਦੇ ਕਰੀਬ ਦਿੱਲੀ ਲਈ ਰਵਾਨਾ ਹੋਣਗੇ।