ਨਵੀਂ ਦਿੱਲੀ, 1 ਫਰਵਰੀ- ਕੇਂਦਰੀ ਬਜਟ 2025 ’ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਕੋਈ ਤੁਹਾਡੀ ਪ੍ਰਸ਼ੰਸਾ ਕਰ ਰਿਹਾ ਹੈ ਕਿ ਬਜਟ ਬਹੁਤ ਵਧੀਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਬਜਟ ਆਮ ਨਾਗਰਿਕਾਂ ਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਬਜਟ ਦਾ ਫੋਕਸ ਇਸ ਗੱਲ ’ਤੇ ਰਹਿੰਦਾ ਹੈ ਕਿ ਸਰਕਾਰ ਆਪਣਾ ਖਜ਼ਾਨਾ ਕਿਵੇਂ ਭਰੇਗੀ? ਪਰ ਇਹ ਬਜਟ ਉਸ ਦੇ ਬਿਲਕੁੱਲ ਉਲਟ ਹੈ। ਇਹ ਬਜਟ ਦੇਸ਼ ਦੇ ਨਾਗਰਿਕਾਂ ਦੀ ਜੇਬ ਕਿਵੇਂ ਭਰੇਗਾ, ਦੇਸ਼ ਦੇ ਨਾਗਰਿਕਾਂ ਦੀ ਬਚਤ ਕਿਵੇਂ ਹੋਵੇਗੀ ਅਤੇ ਉਹ ਦੇਸ਼ ਦੇ ਵਿਕਾਸ ਵਿਚ ਕਿਵੇਂ ਭਾਗੀਦਾਰ ਬਣਗੇ, ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਜਟ ਵਿਚ ਸੁਧਾਰ ਵੱਲ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਪਰਮਾਣੂ ਊਰਜਾ ਵਿਚ ਨਿੱਜੀ ਖੇਤਰ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਬਹੁਤ ਇਤਿਹਾਸਕ ਹੈ। ਬਜਟ ਵਿਚ ਰੁਜ਼ਗਾਰ ਦੇ ਸਾਰੇ ਖੇਤਰਾਂ ਨੂੰ ਹਰ ਤਰ੍ਹਾਂ ਨਾਲ ਤਰਜੀਹ ਦਿੱਤੀ ਗਈ ਹੈ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਇਹ ਆਮ ਆਦਮੀ ਦਾ ਹੈ ਬਜਟ- ਪ੍ਰਧਾਨ ਮੰਤਰੀ