ਨਾਭਾ, (ਪਟਿਆਲਾ), 1 ਫਰਵਰੀ (ਕਰਮਜੀਤ ਸਿੰਘ)- ਨਾਭਾ ਵਿਚ ਪਿਛਲੇ ਦਿਨੀਂ ਨੌਜਵਾਨ ਦੀ ਚਿੱਟਾ ਨਸ਼ਾ ਲੈਣ ਦੇ ਨਾਲ ਹੋਈ ਮੌਤ ਵਿਚ ਨਾਭਾ ਕੋਤਵਾਲੀ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਮਿ੍ਰਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਚਾਰ ਔਰਤਾਂ ਸਮੇਤ ਸੱਤ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਹੈ, ਜਿਸ ਵਿਚ ਮਹਿਲਾਂ ਸਰਪੰਚ ਗੁਰਪ੍ਰੀਤ ਕੌਰ ਰੋਹਟੀ ਛੰਨਾ ਦਾ ਨਾਮ ਵੀ ਸ਼ਾਮਿਲ ਹੈ। ਪੁਲਿਸ ਵਲੋਂ ਚਾਰ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਮੌਜੂਦਾ ਸਰਪੰਚ ਗੁਰਪ੍ਰੀਤ ਕੌਰ ਤੋਂ ਡਰੱਗ ਮਨੀ ਵੀ ਬਰਾਮਦ ਹੋਈ ਹੈ। ਇਸ ਮੌਕੇ ’ਤੇ ਡੀ.ਐਸ.ਪੀ. ਨਾਭਾ ਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਿਲਾਂ ਸਰਪੰਚ ਨਸ਼ਾ ਵੇਚਣ ਵਾਲਿਆਂ ਨੂੰ ਉਤਸਾਹਤ ਕਰਦੀ ਸੀ, ਇਨ੍ਹਾਂ ਨਸ਼ਾ ਵੇਚਣ ਵਾਲਿਆਂ ’ਤੇ ਪਹਿਲਾਂ ਵੀ ਕਈ ਕਈ ਮਾਮਲੇ ਦਰਜ ਹਨ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਨਸ਼ਾ ਵੇਚਣ ਦੇ ਦੋਸ਼ ’ਚ ਚਾਰ ਔਰਤਾਂ ਸਮੇਤ 7 ਗਿ੍ਫ਼ਤਾਰ