JALANDHAR WEATHER
ਮੱਧ ਵਰਗ ਦੇ ਪਰਿਵਾਰਾਂ ਲਈ ਬਹੁਤ ਵਧੀਆ ਬਜਟ - ਸੁਧੀਰ ਚੰਦਰ ਜੈਨ

ਜਮਾਲਪੁਰ, 1 ਫਰਵਰੀ (ਅਸ਼ਵਨੀ ਕੁਮਾਰ)-ਭਾਰਤ ਵਿਕਾਸ ਪ੍ਰੀਸ਼ਦ ਦੇ ਜ਼ਿਲ੍ਹਾ ਕੋਆਰਡੀਨੇਟਰ ਸੁਧੀਰ ਚੰਦਰ ਜੈਨ ਨੇ ਅੱਜ ਭਾਰਤ ਦੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਬਜਟ ਨੂੰ ਮੱਧ ਵਰਗ ਦੇ ਪਰਿਵਾਰਾਂ ਲਈ ਬਹੁਤ ਵਧੀਆ ਬਜਟ ਦੱਸਦਿਆਂ ਕਿਹਾ ਕਿ ਹੁਣ 1 ਲੱਖ ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲਿਆਂ 'ਤੇ ਕੋਈ ਟੈਕਸ ਨਹੀਂ ਲੱਗੇਗਾ। ਇਹ ਇਕ ਵੱਡੀ ਗੱਲ ਹੈ ਅਤੇ ਜੋ ਟੈਕਸ ਦਰ ਘਟਾਈ ਗਈ ਹੈ, ਉਹ ਵੀ ਇਕ ਚੰਗਾ ਫੈਸਲਾ ਹੈ, ਇਸ ਨਾਲ ਮੱਧ ਵਰਗ ਦੇ ਪਰਿਵਾਰਾਂ ਅਤੇ ਤਨਖ਼ਾਹ ਵਾਲੇ ਵਰਗ ਨੂੰ ਬਹੁਤ ਫਾਇਦਾ ਹੋਵੇਗਾ। ਸਾਡੇ ਸੀਨੀਅਰ ਨਾਗਰਿਕਾਂ ਲਈ, ਇਸ ਬਜਟ ਵਿਚ ਵਿਆਜ 'ਤੇ ਟੀ.ਡੀ.ਐਸ. ਛੋਟ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰਨਾ ਵੀ ਇਕ ਚੰਗਾ ਫੈਸਲਾ ਹੈ। ਇਸ ਨਵੇਂ ਬਜਟ ਨਾਲ ਸਾਨੂੰ ਆਪਣੇ ਪਿਛਲੇ ਚਾਰ ਸਾਲਾਂ ਦੀ ਰਿਟਰਨਾਂ ਨੂੰ ਸੋਧਣ ਦਾ ਅਧਿਕਾਰ ਵੀ ਮਿਲ ਜਾਵੇਗਾ ਅਤੇ ਸਰਕਾਰ ਵਲੋਂ ਮੈਡੀਕਲ ਕਾਲਜਾਂ ਵਿਚ ਸੀਟਾਂ ਵਧਾਉਣ ਦਾ ਲਿਆ ਗਿਆ ਫੈਸਲਾ ਵੀ ਬਹੁਤ ਵਧੀਆ ਕਦਮ ਹੈ। ਇਸ ਬਜਟ ਨਾਲ ਮੋਬਾਈਲ, ਐਲ.ਈ.ਡੀ., ਟੀ.ਵੀ., ਜ਼ਰੂਰੀ ਦਵਾਈਆਂ ਅਤੇ ਈ-ਵਾਹਨ ਵੀ ਸਸਤੇ ਹੋ ਜਾਣਗੇ। ਸੁਧੀਰ ਚੰਦਰ ਜੈਨ ਨੇ ਅਖੀਰ ਵਿਚ ਕਿਹਾ ਕਿ ਸਰਕਾਰ ਨੂੰ ਮਾਹਿਰ ਡਾਕਟਰਾਂ ਦੀਆਂ ਮੋਟੀਆਂ ਫੀਸਾਂ ਬਾਰੇ ਕਾਨੂੰਨ ਬਣਾ ਕੇ ਆਮ ਲੋਕਾਂ ਨੂੰ ਕੁਝ ਰਾਹਤ ਦੇਣੀ ਚਾਹੀਦੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ