ਅਟਾਰੀ, (ਅੰਮ੍ਰਿਤਸਰ), 1 ਫਰਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਅੰਮ੍ਰਿਤਸਰ ਬੀ.ਐਸ.ਐਫ਼. ਸੈਕਟਰ ਦੀ ਸਰਹੱਦੀ ਚੌਂਕੀ ਪਿੰਡ ਮੁਹਾਵਾ ਦੇ ਸਾਹਮਣੇ ਪਾਕਿਸਤਾਨ ਵਾਲੇ ਪਾਸਿਓਂ ਬੀਤੀ ਰਾਤ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਭੇਜੇ ਇਕ ਡਰੋਨ ਨੂੰ ਬੀ.ਐਸ.ਐਫ. ਦੇ ਜਵਾਨਾਂ ਵਲੋਂ ਬਰਾਮਦ ਕੀਤਾ ਗਿਆ ਹੈ। ਬੀ.ਐਸ.ਐਫ਼. 144 ਬਟਾਲੀਅਨ ਦੀ ਸਰਹੱਦੀ ਚੌਂਕੀ ਪਿੰਡ ਮੁਹਾਵਾ ਵਿਖੇ ਭਾਰਤੀ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਨਜ਼ਦੀਕ ਅੱਜ ਸਵੇਰੇ ਜਵਾਨ ਗਸ਼ਤ ਕਰ ਰਹੇ ਸਨ। ਉਨ੍ਹਾਂ ਨੂੰ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖੇਤਰ ਅੰਦਰ ਡਿੱਗਾ ਡਰੋਨ ਬਰਾਮਦ ਹੋਇਆ। ਫਿਲਹਾਲ ਡਰੋਨ ਦੇ ਨਾਲ ਪਾਕਿਸਤਾਨੀ ਤਸਕਰ ਵਲੋਂ ਫੜੇ ਗਏ ਡਰੋਨ ਨਾਲ ਕੀ ਭੇਜਿਆ ਗਿਆ ਹੈ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।
ਜਲੰਧਰ : ਸ਼ਨੀਵਾਰ 19 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਭਾਰਤੀ ਸਰਹੱਦ ’ਤੋਂ ਪਾਕਿਸਤਾਨੀ ਡਰੋਨ ਬਰਾਮਦ