ਬਟਾਲਾ, 26 ਜਨਵਰੀ (ਸਤਿੰਦਰ ਸਿੰਘ) - ਬਟਾਲਾ ਨਜ਼ਦੀਕ ਰੇਲਵੇ ਟਰੈਕ ਦੇ ਵਿਚਕਾਰ 28 ਨੰਬਰ ਫਾਟਕ ਪਿੰਡ ਪੂੰਦਰ ਨੇੜੇ ਬੰਬ ਦੀ ਇਤਲਾਹ ਮਿਲਣ ਕਾਰਨ ਦਹਿਸ਼ਤ ਫੈਲ ਗਈ, ਜਿਸ ਕਾਰਨ ਇਕ ਮਾਲ ਗੱਡੀ ਬਟਾਲਾ ਅਤੇ ਇਕ ਪੈਸੰਜਰ ਗੱਡੀ ਧਾਰੀਵਾਲ ਰੋਕੀ ਲਈਆਂ ਗਈਆਂ । ਰੇਲਵੇ ਅਧਿਕਾਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ ਰੇਲਵੇ ਟਰੈਕ 'ਤੇ ਬੰਬ ਰੱਖੇ ਜਾਣ ਦੀ ਸੂਚਨਾ ਦਿੱਤੀ, ਜਿਸ 'ਤੇ ਆਰ.ਪੀ.ਐਫ. ਅਤੇ ਜੀ.ਆਰ.ਪੀ. ਦੇ ਮੁਲਾਜ਼ਮ ਰੇਲਵੇ ਟਰੈਕ 'ਤੇ ਪਹੁੰਚ ਗਏ, ਜਿਥੇ ਪੂੰਦਰ ਪਿੰਡ ਨੇੜੇ ਟਰੈਕ ਉੱਪਰ ਸ਼ੱਕੀ ਟਿਫਨ ਮਿਲਿਆ। ਇਸ ਦੀ ਜਾਂਚ ਲਈ ਅੰਮ੍ਰਿਤਸਰ ਤੋਂ ਟੀਮਾਂ ਮੌਕੇ 'ਤੇ ਪਹੁੰਚੀਆਂ, ਜਿਸ ਦੀ ਸਹੀ ਪੁਸ਼ਟੀ ਜਾਂਚ ਤੋਂ ਬਾਅਦ ਹੋਵੇਗੀ।