ਨਵੀਂ ਦਿੱਲੀ, 5 ਫਰਵਰੀ - ਦਿੱਲੀ ਦੇ ਉਪ ਰਾਜਪਾਲ, ਵਿਨੈ ਕੁਮਾਰ ਸਕਸੈਨਾ ਨੇ ਰਾਜ ਨਿਵਾਸ ਮਾਰਗ ਸਥਿਤ ਸੇਂਟ ਜ਼ੇਵੀਅਰ ਸਕੂਲ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦਿੱਲੀ ਦੇ ਲੋਕ ਵੱਡੀ ਗਿਣਤੀ ਵਿਚ ਵੋਟ ਪਾਉਣਗੇ ਅਤੇ ਆਪਣੀ ਸਰਕਾਰ ਚੁਣਨਗੇ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਫ਼ੈਸਲਾ ਕਰਦਾ ਹੈ ਕਿ ਤੁਸੀਂ ਆਪਣੇ ਸ਼ਹਿਰ, ਰਾਜ ਵਿਚ ਕੀ ਚਾਹੁੰਦੇ ਹੋ। ਦਿੱਲੀ ਵਿਚ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਲੋਕਾਂ ਦੇ ਰਾਡਾਰ 'ਤੇ ਹਨ। ਪ੍ਰਦੂਸ਼ਣ ਇਕ ਵੱਡਾ ਮੁੱਦਾ ਹੈ, ਕੂੜੇ ਦੇ ਪਹਾੜ ਇਕ ਵੱਡਾ ਮੁੱਦਾ ਹੈ, ਯਮੁਨਾ ਦੀ ਸਫਾਈ ਇਕ ਵੱਡਾ ਮੁੱਦਾ ਹੈ। ਬਹੁਤ ਸਾਰੇ ਮੁੱਦੇ ਹਨ ਜੋ ਮੈਨੂੰ ਲੱਗਦਾ ਹੈ ਕਿ ਜਨਤਾ ਨੂੰ ਧਿਆਨ ਵਿਚ ਰੱਖਣੇ ਪੈਣਗੇ। ਮੈਨੂੰ ਯਕੀਨ ਹੈ ਕਿ ਲੋਕ ਇਨ੍ਹਾਂ ਸਾਰੇ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾ ਰਹੇ ਹਨ।"
ਜਲੰਧਰ : ਬੁਧਵਾਰ 23 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਦਿੱਲੀ 'ਚ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਦੇ ਰਾਡਾਰ 'ਤੇ ਹਨ - ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ