JALANDHAR WEATHER
ਹੁਣ ਸਿਰਫ਼ ਡਬਲ-ਇੰਜਣ ਸਰਕਾਰ ਹੀ ਦਿੱਲੀ ਨੂੰ ਬਚਾ ਸਕਦੀ ਹੈ - ਸਿਰਸਾ

 ਨਵੀਂ ਦਿੱਲੀ, 5 ਫਰਵਰੀ - ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, "ਇਹ ਸਿਰਫ਼ ਦਿੱਲੀ ਲਈ ਹੀ ਮਹੱਤਵਪੂਰਨ ਨਹੀਂ ਹੈ, ਸਗੋਂ ਇਹ ਇਤਿਹਾਸਕ ਵੀ ਹੈ। ਦਿੱਲੀ ਅੱਜ ਇਕ ਤਿਉਹਾਰ ਵਾਂਗ ਮਨਾ ਰਹੀ ਹੈ। ਉਹ ਜਾਣਦੇ ਹਨ ਕਿ ਉਹ ਬਿਮਾਰੀ ਤੋਂ ਮੁਕਤ ਹੋਣ ਜਾ ਰਹੇ ਹਨ, 'ਆਪ' ਦਾ ਅਤੇ ਗੁੰਡਿਆਂ ਦੀ ਪਾਰਟੀ..."। 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵਿਰੁੱਧ ਦਰਜ ਐਫਆਈਆਰ 'ਤੇ ਉਨ੍ਹਾਂ ਕਿਹਾ, "ਭਾਰਤ ਦੇ ਇਤਿਹਾਸ ਵਿਚ, ਅਬਦਾਲੀ ਅਤੇ ਔਰੰਗਜ਼ੇਬ ਤੋਂ ਬਾਅਦ, ਇਹ ਅਰਵਿੰਦ ਕੇਜਰੀਵਾਲ ਹੈ ਜਿਸ ਨੇ ਪੰਜਾਬ ਨੂੰ ਲੁੱਟਿਆ ਅਤੇ ਦੌਲਤ ਦਿੱਲੀ ਲਿਆਂਦੀ... ਦਿੱਲੀ ਵਿਚ ਬਦਲਾਅ ਇੰਨਾ ਜ਼ਿਆਦਾ ਹੈ ਕਿ 'ਆਪ' ਨੇਤਾਵਾਂ ਦੇ ਬੱਚੇ ਵੀ ਭਾਜਪਾ ਨੂੰ ਵੋਟ ਪਾ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਪਿਤਾਵਾਂ ਨੇ ਦਿੱਲੀ ਵਿਚ ਕੀ ਕੀਤਾ ਹੈ। ਉਹ ਵੀ ਮੰਨਦੇ ਹਨ ਕਿ ਹੁਣ ਸਿਰਫ਼ ਡਬਲ-ਇੰਜਣ ਸਰਕਾਰ ਹੀ ਦਿੱਲੀ ਨੂੰ ਬਚਾ ਸਕਦੀ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ