ਇਜ਼ਰਾਈਲੀ ਫੌਜ ਮੁਖੀ ਨੇ ਦਿੱਤਾ ਅਸਤੀਫਾ, ਕਿਹਾ 7 ਅਕਤੂਬਰ ਦੀ ਅਸਫਲਤਾ ਮੇਰੀ ਸਾਰੀ ਜ਼ਿੰਦਗੀ ਮੇਰੇ ਨਾਲ ਰਹੇਗੀ
ਯੇਰੂਸਲਮ, 21 ਜਨਵਰੀ - ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐਫ.) ਦੇ ਚੀਫ਼ ਆਫ਼ ਸਟਾਫ਼ ਲੈਫਟੀਨੈਂਟ ਜਨਰਲ ਹਰਜ਼ੀ ਹਲੇਵੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ 6 ਮਾਰਚ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਇਕ ਬਿਆਨ ਵਿਚ, ਇਜ਼ਰਾਈਲੀ ਫੌਜੀ ਮੁਖੀ ਨੇ ਕਿਹਾ ਕਿ ਉਹ "7 ਅਕਤੂਬਰ ਨੂੰ ਆਈ.ਡੀ.ਐਫ. ਦੀਆਂ ਅਸਫਲਤਾਵਾਂ ਲਈ ਆਪਣੀ ਜ਼ਿੰਮੇਵਾਰੀ ਸਵੀਕਾਰ ਕਰਨ ਤੋਂ ਬਾਅਦ" ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ 6 ਮਾਰਚ ਤੱਕ, ਉਹ 7 ਅਕਤੂਬਰ ਨੂੰ ਹੋਏ ਹਮਾਸ ਹਮਲੇ ਦੀ ਜਾਂਚ ਪੂਰੀ ਕਰ ਲੈਣਗੇ ਅਤੇ ਆਈ.ਡੀ.ਐਫ. ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨਗੇ।