JALANDHAR WEATHER

ਬੁਲੰਦਸ਼ਹਿਰ 'ਚ ਗੈਸ ਲੀਕ ਹੋਣ ਕਾਰਨ ਦੋ ਮਜ਼ਦੂਰਾਂ ਦੀ ਮੌਤ

ਬੁਲੰਦਸ਼ਹਿਰ , 21 ਜਨਵਰੀ ਸਿਕੰਦਰਾਬਾਦ ਇੰਡਸਟਰੀਅਲ ਏਰੀਆ 'ਚ ਬੀਟੈਕਸ ਐਨਰਜੀਜ਼ ਬਿਓਂਡ ਲਿਮਟਿਡ ਕੰਪਨੀ 'ਚ ਗੈਸ ਲੀਕ ਹੋਣ ਕਾਰਨ ਹਾਦਸਾ ਵਾਪਰਿਆ ਹੈ । ਇਸ ਵਿਚ ਸਤੇਂਦਰ ਵਾਸੀ ਗੁਲਾਵਥੀ ਅਤੇ ਅੰਕੁਸ਼ ਠਾਕੁਰ ਵਾਸੀ ਮੁਰਾਦਾਬਾਦ ਦੀ ਮੌਤ ਹੋ ਗਈ। ਓਪਨਿੰਗ ਤੋਂ ਪਹਿਲਾਂ ਕੰਪਨੀ 'ਚ ਟਰਾਇਲ ਚੱਲ ਰਿਹਾ ਸੀ। ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰਾਹਤ ਕਾਰਜ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ, ਸਿਕੰਦਰਾਬਾਦ ਇੰਡਸਟਰੀਅਲ ਏਰੀਆ ਦੇ ਪਲਾਟ ਨੰਬਰ 5 'ਤੇ ਜਲਦੀ ਹੀ ਬੈਟੈਕਸ ਇੰਜੀਨੀਅਰਿੰਗ ਪਲਾਂਟ ਦਾ ਉਦਘਾਟਨ ਹੋਣ ਜਾ ਰਿਹਾ ਹੈ। ਦੁਪਹਿਰ ਨੂੰ, ਤਕਨੀਕੀ ਅਤੇ ਗੈਰ-ਤਕਨੀਕੀ ਸਟਾਫ ਇੰਜੀਨੀਅਰਿੰਗ ਪਲਾਂਟ ਦਾ ਟ੍ਰਾਇਲ ਕਰ ਰਿਹਾ ਸੀ। ਇਸ ਦੌਰਾਨ ਪਾਈਪ ਵਿਚੋਂ ਜ਼ਹਿਰੀਲੀ ਗੈਸ ਲੀਕ ਹੋਣ ਲੱਗੀ। ਮਜ਼ਦੂਰਾਂ ਦੇ ਕੁਝ ਸਮਝਣ ਤੋਂ ਪਹਿਲਾਂ ਹੀ ਜ਼ਹਿਰੀਲੀ ਗੈਸ ਪੂਰੇ ਪਲਾਂਟ ਵਿਚ ਫੈਲ ਗਈ ਤੇ ਇਹ ਹਾਦਸਾ ਵਾਪਰ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ