JALANDHAR WEATHER

ਕਾਲਾ ਸੰਘਿਆਂ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਦਿਮਾਗ ਦੀ ਨਾੜੀ ਫਟਣ ਨਾਲ ਮੌਤ

ਕਾਲਾ ਸੰਘਿਆਂ (ਜਲੰਧਰ), 20 ਜਨਵਰੀ (ਬਲਜੀਤ ਸਿੰਘ ਸੰਘਾ)-ਇਥੋਂ ਦੇ ਵਿਦੇਸ਼ ਗਏ ਨੌਜਵਾਨ ਦੀ ਦਿਮਾਗ ਦੀ ਨਾੜੀ ਫਟਣ ਨਾਲ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ। ਮ੍ਰਿਤਕ ਦੇ ਛੋਟੇ ਭਰਾ ਅਮਨਦੀਪ ਸਿੰਘ ਲਵਲੀ ਨੇ ਦੱਸਿਆ ਕਿ 15 ਸਾਲਾਂ ਤੋਂ ਉਸ ਦਾ ਭਰਾ ਹਰਦੀਪ ਸਿੰਘ ਕਾਲੜਾ (ਸਪੁੱਤਰ ਹਰਭਜਨ ਸਿੰਘ) ਵਿਦੇਸ਼ ਸਿਡਨੀ ਆਸਟ੍ਰੇਲੀਆ ਵਿਚ ਰਹਿ ਰਿਹਾ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਹਰਦੀਪ ਸਿੰਘ ਨੇ ਆਪਣੇ ਮੋਬਾਈਲ ਤੋਂ ਹਸਤਪਾਲ ਫੋਨ ਕੀਤਾ ਅਤੇ ਐਂਬੂਲੈਂਸ ਉਸ ਨੂੰ ਹਸਪਤਾਲ ਲੈ ਗਈ ਤੇ ਸੀ. ਟੀ. ਸਕੈਨ ਦੌਰਾਨ ਉਸ ਦੇ ਦਿਮਾਗ ਦੀ ਨਾੜੀ ਕਰੈਕ ਪਾਈ ਗਈ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੇਹ ਪਿੰਡ ਲਿਆਂਦੀ ਜਾ ਰਹੀ ਹੈ, ਜਿਸ ਉਪਰੰਤ ਬਾਬਾ ਨੰਦ ਚੰਦ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ