ਚਾਈਨਾ ਡੋਰ ਨਾਲ ਬੱਚੇ ਦਾ ਹੱਥ ਕੱਟਿਆ
ਕਪੂਰਥਲਾ, 21 ਜਨਵਰੀ (ਅਮਨਜੋਤ ਸਿੰਘ ਵਾਲੀਆ)-ਨਵਾਂ ਪਿੰਡ ਭੱਠੇ ਵਿਖੇ ਇਕ ਬੱਚੇ ਦਾ ਚਾਈਨਾ ਡੋਰ ਨਾਲ ਹੱਥ ਕੱਟਿਆ ਗਿਆ, ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਗਮ (10) ਪੁੱਤਰ ਸੁਰਿੰਦਰ ਵਾਸੀ ਨਵਾਂ ਪਿੰਡ ਭੱਠੇ ਜੋ ਕਿ ਸਕੂਲ ਤੋਂ ਆ ਕੇ ਕੋਠੇ 'ਤੇ ਖੜ੍ਹਾ ਸੀ ਤੇ ਪਿੱਛੋਂ ਇਕ ਪਤੰਗ ਉੱਡ ਕੇ ਆ ਰਿਹਾ ਸੀ ਅਤੇ ਬੱਚੇ ਨੇ ਪਤੰਗ ਦੀ ਡੋਰ ਫੜ ਲਈ, ਜਿਸ ਕਾਰਨ ਉਸ ਦਾ ਹੱਥ ਕੱਟਿਆ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਡਿਊਟੀ ਡਾਕਟਰ ਤਨੁਜ ਵਲੋਂ ਉਸਦਾ ਇਲਾਜ ਜਾਰੀ ਹੈ।