JALANDHAR WEATHER

ਬੈਲਜੀਅਮ ਦਾ ਏ.ਬੀ. ਇਨਬੇਵ ਪੀਣ ਵਾਲੇ ਪਦਾਰਥਾਂ ਦੇ ਖੇਤਰ ਵਿਚ 250 ਮਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗਾ- ਚਿਰਾਗ ਪਾਸਵਾਨ

ਦਾਵੋਸ [ਸਵਿਟਜ਼ਰਲੈਂਡ], 21 ਜਨਵਰੀ (ਏਐਨਆਈ): ਵਿਸ਼ਵ ਆਰਥਿਕ ਫੋਰਮ (ਡਬਲਯੂ.ਈ.ਐਫ.) ਵਿਖੇ ਭਾਰਤ ਲਈ ਇਕ ਮਹੱਤਵਪੂਰਨ ਵਿਕਾਸ ਦੀ ਗੱਲ ਕਰਦੇ ਹੋਏ, ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ, ਚਿਰਾਗ ਪਾਸਵਾਨ ਨੇ ਐਲਾਨ ਕੀਤਾ ਕਿ ਭਾਰਤ ਨੇ ਬੈਲਜੀਅਮ ਸਥਿਤ ਏ.ਬੀ. ਇਨਬੇਵ ਤੋਂ ਭਾਰਤ ਦੇ ਪੀਣ ਵਾਲੇ ਪਦਾਰਥਾਂ ਦੇ ਖੇਤਰ ਵਿਚ 250 ਮਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਪ੍ਰਾਪਤ ਕੀਤਾ ਹੈ, ਜੋ ਕਿ ਅਗਲੇ ਦੋ ਤੋਂ ਤਿੰਨ ਸਾਲਾਂ ਵਿਚ ਹੋਵੇਗਾ।ਦਾਵੋਸ ਵਿਚ ਡਬਲਯੂ.ਈ.ਐਫ.ਮੀਟਿੰਗਾਂ ਦੇ ਮੌਕੇ 'ਤੇ ਏਐਨਆਈਨਾਲ ਗੱਲ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਕੰਪਨੀ ਸਮੇਂ ਸਿਰ ਇਕ ਸਮਝੌਤਾ ਪੱਤਰ (ਐਮ.ਓ.ਯੂ.) 'ਤੇ ਦਸਤਖ਼ਤ ਕਰੇਗੀ। ਕੇਂਦਰੀ ਮੰਤਰੀ ਨੇ ਦੱਸਿਆ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਹੋਰ ਦੱਖਣੀ ਭਾਰਤੀ ਰਾਜ ਵਰਗੇ ਰਾਜ ਡਬਲਯੂ.ਈ.ਐਫ. ਵਿਚ ਨਿਵੇਸ਼ ਆਕਰਸ਼ਿਤ ਕਰ ਰਹੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ