ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਘਰ ਪੁੱਜੇ ਸੈਫ ਅਲੀ ਖਾਨ
ਮੁੰਬਈ (ਮਹਾਰਾਸ਼ਟਰ), 21 ਜਨਵਰੀ-ਮੁੰਬਈ ਦੇ ਲੀਲਾਵਤੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਅਦਾਕਾਰ ਸੈਫ ਅਲੀ ਖਾਨ ਆਪਣੇ ਘਰ ਪਹੁੰਚੇ। 16 ਜਨਵਰੀ ਦੀ ਸਵੇਰ ਨੂੰ ਇਕ ਘੁਸਪੈਠੀਏ ਦੁਆਰਾ ਸੈਫ ਅਲੀ ਖਾਨ ਨੂੰ ਉਨ੍ਹਾਂ ਦੇ ਘਰ ਵਿਚ ਚਾਕੂ ਮਾਰ ਕੇ ਜ਼ਖਮੀ ਕੀਤਾ ਗਿਆ ਸੀ। ਇਸ ਦੌਰਾਨ ਘਰ ਪੁੱਜਦੇ ਹੀ ਉਨ੍ਹਾਂ ਨੇ ਆਪਣੇ ਫੈਨਜ਼ ਦਾ ਹੱਥ ਦਾ ਇਸ਼ਾਰਾ ਕਰਕੇ ਧੰਨਵਾਦ ਵੀ ਕੀਤਾ।