ਸੈਫ ਅਲੀ ਖਾਨ ਨੂੰ ਲੀਲਾਵਤੀ ਹਸਪਤਾਲ ਤੋਂ ਕੀਤਾ ਡਿਸਚਾਰਜ
ਮੁੰਬਈ (ਮਹਾਰਾਸ਼ਟਰ), 21 ਜਨਵਰੀ-ਮੁੰਬਈ ਦੇ ਲੀਲਾਵਤੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਅਦਾਕਾਰ ਸੈਫ ਅਲੀ ਖਾਨ ਆਪਣੇ ਪਰਿਵਾਰ ਸਮੇਤ ਘਰ ਲਈ ਰਵਾਨਾ ਹੋਏ ਹਨ ਤੇ ਕੁਝ ਦੇਰ ਵਿਚ ਘਰ ਪੁੱਜ ਜਾਣਗੇ। 16 ਜਨਵਰੀ ਦੀ ਸਵੇਰ ਨੂੰ ਇਕ ਘੁਸਪੈਠੀਏ ਦੁਆਰਾ ਸੈਫ ਅਲੀ ਖਾਨ ਨੂੰ ਉਸਦੇ ਘਰ ਵਿਚ ਚਾਕੂ ਮਾਰ ਕੇ ਜ਼ਖਮੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਥੇ ਦਾਖਲ ਕਰਵਾਇਆ ਗਿਆ ਸੀ।