ਗੌਤਮ ਅਡਾਨੀ ਨੇ ਮਹਾਕੁੰਭ ’ਚ ਕੀਤੀ ਸ਼ਿਰਕਤ
ਪ੍ਰਯਾਗਰਾਜ, (ਉੱਤਰ ਪ੍ਰਦੇਸ਼), 21 ਜਨਵਰੀ- ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਅੱਜ ਮਹਾਕੁੰਭ ਵਿਚ ਸ਼ਿਰਕਤ ਕੀਤੀ। ਇਸ ਮੌਕੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਯਾਗਰਾਜ ਮਹਾਕੁੰਭ ਵਿਚ ਮੇਰਾ ਅਨੁਭਵ ਸ਼ਾਨਦਾਰ ਸੀ, ਦੇਸ਼ ਵਾਸੀਆਂ ਵਲੋਂ, ਮੈਂ ਇਥੋਂ ਦੇ ਪ੍ਰਬੰਧਨ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਇਥੋਂ ਦਾ ਪ੍ਰਬੰਧਨ ਪ੍ਰਬੰਧਨ ਸੰਸਥਾਵਾਂ ਲਈ ਖੋਜ ਦਾ ਵਿਸ਼ਾ ਹੈ ਤੇ ਮੇਰੇ ਲਈ, ਮਾਂ ਗੰਗਾ ਦੇ ਆਸ਼ੀਰਵਾਦ ਤੋਂ ਵੱਡਾ ਕੁਝ ਵੀ ਨਹੀਂ ਹੈ।