JALANDHAR WEATHER

ਡਾਕਖ਼ਾਨੇ ਵਿਚ ਲੱਗੀ ਮਹਿਲਾ ਨੇ ਲੋਕਾਂ ਨਾਲ ਲੱਖਾਂ ਰੁਪਇਆ ਦਾ ਕੀਤਾ ਘੁਟਾਲਾ

ਕੋਟਫ਼ਤੂਹੀ, (ਹੁਸ਼ਿਆਰਪੁਰ) 21 ਜਨਵਰੀ (ਅਵਤਾਰ ਸਿੰਘ ਅਟਵਾਲ)- ਨਜ਼ਦੀਕੀ ਪਿੰਡ ਖੈਰੜ (ਰਾਵਲ ਬੱਸੀ) ਡਾਕਖ਼ਾਨਾ ਵਿਚ ਲੱਗੀ ਬਰਾਂਚ ਪੋਸਟ ਮਾਸਟਰ ਨੇ ਪਿਛਲੇ ਦੋ ਸਾਲਾਂ ’ਚ ਲੱਖਾਂ ਰੁਪਏ ਦਾ ਘੁਟਾਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਹਿਲਾ ਕੋਲ ਜਿਹੜੇ ਲੋਕ ਰਕਮ ਜਮਾਂ ਕਰਵਾਉਣ ਲਈ ਦਿੰਦੇ ਸਨ, ਉਹ ਉਸ ਦੀ ਐਂਟਰੀ ਉਨ੍ਹਾਂ ਦੀ ਪਾਸ ਬੁੱਕ ਵਿਚ ਕਰ ਦਿੰਦੀ ਸੀ, ਪਰ ਇਸ ਰਕਮ ਨੂੰ ਆਨ ਲਾਈਨ ਨਹੀਂ ਕਰਦੀ ਸੀ, ਜੇ ਕਿਸੇ ਵਿਅਕਤੀ ਦੀ ਐਂਟਰੀ ਆਨ ਲਾਈਨ ਕਰਦੀ ਸੀ, ਤਾਂ ਉਸ ਦੇ ਜਾਅਲੀ ਸਾਈਨ ਕਰ ਕੇ ਫਿਰ ਰਕਮ ਕੱਢਵਾਂ ਲੈਂਦੀ ਸੀ ਅਤੇ ਫਿਰ ਇਹ ਰਕਮ ਆਪਣੇ ਦੋਸਤ ਦੇ ਖਾਤੇ ਵਿਚ ਬੈਂਕਾਂ ਰਾਹੀਂ ਟਰਾਂਸਫਰ ਕਰ ਦਿੰਦੀ ਸੀ। ਇਸ ਸੰਬੰਧੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਮਿਲਣ ’ਤੇ ਪੂਰੀ ਘੋਖ ਕਰਨ ’ਤੇ ਝੂਠ ਦਾ ਪਰਦਾਫਾਸ਼ ਹੋਇਆ। ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 35 ਤੋ 40 ਲੱਖ ਰੁਪਏ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਹਾਲੇ ਜਾਂਚ ਚੱਲ ਰਹੀ ਹੈ। ਇਹ ਘੁਟਾਲਾ ਹੋਰ ਵੀ ਵੱਡਾ ਹੋ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ