JALANDHAR WEATHER

ਮੋਟਰਸਾਈਕਲ ਤੇ ਐਕਟਿਵਾ ਦੀ ਆਹਮੋ ਸਾਹਮਣੀ ਟੱਕਰ ਵਿਚ ਵਿਅਕਤੀ ਦੀ ਮੌਤ

ਅਜਨਾਲਾ, (ਅੰਮ੍ਰਿਤਸਰ), 16 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਦੁਪਹਿਰ ਸਮੇਂ ਅਜਨਾਲਾ ਸ਼ਹਿਰ ਤੋਂ ਥੋੜੀ ਦੂਰ ਪਿੰਡ ਗੁਜਾਪੀਰ ਨਜ਼ਦੀਕ ਮੋਟਰਸਾਈਕਲ ਅਤੇ ਐਕਟਿਵਾ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਐਕਟਿਵਾ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਮਹਿੰਗਾ ਸਿੰਘ ਜੋ ਕਿ ਪਿੰਡ ਝੰਡੇਰ ਵਿਖੇ ਮੈਡੀਕਲ ਸਟੋਰ ਚਲਾਉਂਦਾ ਹੈ ਤੇ ਅੱਜ ਉਹ ਅਜਨਾਲਾ ਤੋਂ ਦਵਾਈ ਲੈਣ ਲਈ ਆ ਰਿਹਾ ਸੀ ਤਾਂ ਗੁੱਜਾਪੀਰ ਨਜ਼ਦੀਕ ਉਸ ਦੀ ਐਕਟਿਵਾ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆ ਉਸ ਦੀ ਮੌਤ ਹੋ ਗਈ। ਉਧਰ ਮੌਕੇ ’ਤੇ ਪਹੁੰਚੇ ਥਾਣਾ ਅਜਨਾਲਾ ਦੇ ਏ.ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਹਿੰਗਾ ਸਿੰਘ ਦੀ ਮੌਤ ਸੜਕ ਹਾਦਸੇ ਵਿਚ ਹੋਈ ਹੈ, ਜਿਸ ਸੰਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ