JALANDHAR WEATHER

ਇਥੋਪੀਆ ਸੜਕ ਹਾਦਸਾ: ਟਰੱਕ ਨਦੀ ਵਿਚ ਡਿੱਗਣ ਕਾਰਨ 71 ਲੋਕਾਂ ਦੀ ਮੌਤ

ਅਦੀਸ ਅਬਾਬਾ [ਇਥੋਪੀਆ], 30 ਦਸੰਬਰ (ਏਐਨਆਈ): ਦੱਖਣੀ ਇਥੋਪੀਆ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਘੱਟੋ-ਘੱਟ 71 ਲੋਕਾਂ ਦੀ ਮੌਤ ਹੋ ਗਈ ਹੈ, ਅਲ ਜਜ਼ੀਰਾ ਨੇ ਸਥਾਨਕ ਅਧਿਕਾਰੀਆਂ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਕੀਤੀ ਹੈ। ਖੇਤਰੀ ਸੰਚਾਰ ਬਿਊਰੋ ਨੇ ਇਕ ਬਿਆਨ ਵਿਚ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਯਾਤਰੀਆਂ ਨਾਲ ਭਰਿਆ ਇਕ ਟਰੱਕ ਰਾਜਧਾਨੀ ਅਦੀਸ ਅਬਾਬਾ ਤੋਂ ਲਗਭਗ 300 ਕਿਲੋਮੀਟਰ ਦੱਖਣ ਵਿਚ ਸਿਦਾਮਾ ਰਾਜ ਵਿਚ ਇਕ ਨਦੀ ਵਿਚ ਡਿਗ ਗਿਆ। ਹਾਦਸੇ ਤੋਂ ਬਾਅਦ, ਸਿਦਾਮਾ ਪੁਲਿਸ ਕਮਿਸ਼ਨ ਟ੍ਰੈਫਿਕ ਪ੍ਰੀਵੈਂਸ਼ਨ ਐਂਡ ਕੰਟਰੋਲ ਡਾਇਰੈਕਟੋਰੇਟ ਨੇ ਇਕ ਫੇਸਬੁੱਕ ਪੋਸਟ ਸਾਂਝੀ ਕੀਤੀ ਅਤੇ ਕਿਹਾਕਿ ਹਾਦਸੇ ਵਿਚ ਹੁਣ ਤੱਕ 68 ਪੁਰਸ਼ ਅਤੇ ਤਿੰਨ ਔਰਤਾਂ ਦੀ ਮੌਤ ਹੋ ਚੁੱਕੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ