ਸ਼੍ਰੋਮਣੀ ਅਕਾਲੀ ਦਲ ਫਤਿਹ ਦਾ ਵਫ਼ਦ ਮੰਗ-ਪੱਤਰ ਦੇਣ ਲਈ ਦਿੱਲੀ ਰਵਾਨਾ
ਲੌਂਗੋਵਾਲ (ਸੰਗਰੂਰ), 2 ਜਨਵਰੀ (ਵਿਨੋਦ, ਸ. ਖੰਨਾ)-ਫਸਲਾਂ ਉੱਪਰ ਐਮ.ਐਸ.ਪੀ. ਦੇਣ ਲਈ ਕਾਨੂੰਨ ਲਾਗੂ ਕਰਵਾਉਣ ਲਈ ਮਹੀਨੇ ਭਰ ਤੋਂ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਅਤੇ ਪੰਜਾਬ ਦੀਆਂ ਚਿਰਾਂ ਤੋਂ ਭਖਦੀਆਂ ਮੰਗਾਂ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ-ਪੱਤਰ ਦੇਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਫਤਿਹ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ। ਸ਼੍ਰੋਮਣੀ ਅਕਾਲੀ ਦਲ ਫਤਿਹ ਦਾ 15 ਮੈਂਬਰੀ ਡੈਲੀਗੇਟ ਜਥਾ ਪਾਰਟੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਿੱਧੂ ਲੌਂਗੋਵਾਲ ਦੀ ਰਿਹਾਇਸ਼ ਤੋਂ ਰਵਾਨਾ ਹੋਇਆ ਹੈ।