ਕੁੱਲੂ : ਭਾਰੀ ਬਰਫਬਾਰੀ ਕਾਰਨ 12 ਲਿੰਕ ਸੜਕਾਂ ਸਮੇਤ ਕਈ ਰਸਤੇ ਹੋਏ ਬੰਦ - ਡੀ.ਸੀ. ਤੋਰੁਲ ਐਸ. ਰਵੀਸ਼
ਕੁੱਲੂ (ਹਿਮਾਚਲ ਪ੍ਰਦੇਸ਼), 30 ਦਸੰਬਰ-ਕੁੱਲੂ ਦੇ ਡੀ.ਸੀ. ਤੋਰੁਲ ਐਸ. ਰਵੀਸ਼ ਨੇ ਗੱਲਬਾਤ ਦੌਰਾਨ ਕਿਹਾ ਕਿ ਬਰਫ਼ਬਾਰੀ ਕਾਰਨ ਰੋਹਤਾਂਗ ਕੋਲ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਰਫ਼ਬਾਰੀ ਕਾਰਨ ਜਾਲੋਰੀ ਦਰਿਆ ਬੰਦ ਹੈ ਅਤੇ ਅਟਲ ਸੁਰੰਗ ਸੜਕ ਵੀ ਬੰਦ ਹੋ ਗਈ ਹੈ। ਇਸ ਤੋਂ ਇਲਾਵਾ 12 ਲਿੰਕ ਸੜਕਾਂ ਜ਼ਿਲ੍ਹੇ 'ਚ ਵੀ ਬੰਦ ਹਨ। ਅਟਲ ਸੁਰੰਗ 'ਚ ਬਰਫ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ। ਉਥੋਂ ਬਰਫ ਹਟਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।