ਬਲਾਕ ਚੋਗਾਵਾਂ ਦੇ ਪਿੰਡਾਂ 'ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ
ਚੋਗਾਵਾਂ (ਅੰਮ੍ਰਿਤਸਰ), 30 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੀ ਕਾਲ ਨੂੰ ਬਲਾਕ ਚੋਗਾਵਾਂ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ। ਇਸ ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਬਾਜ ਸਿੰਘ ਸਾਰੰਗੜਾ, ਜ਼ੋਨ ਪ੍ਰਧਾਨ ਕੁਲਬੀਰ ਸਿੰਘ ਲੋਪੋਕੇ ਤੇ ਜ਼ੋਨ ਪ੍ਰਧਾਨ ਗੁਰਲਾਲ ਸਿੰਘ ਕੱਕੜ ਤੇ ਰਾਜਬੀਰ ਸਿੰਘ ਦੀ ਅਗਵਾਈ ਹੇਠ ਕਸਬਾ ਚੋਗਾਵਾਂ, ਲੋਪੋਕੇ, ਕੱਕੜ ਸਮੇਤ ਹੋਰਨਾਂ ਪਿੰਡਾਂ 'ਚ ਧਰਨੇ ਲਗਾ ਕੇ ਸਰਕਾਰਾਂ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਤੇ ਬੈਰੀਗੇਟ ਲਗਾ ਕੇ ਸਾਰੇ ਰਸਤੇ ਬੰਦ ਕਰ ਦਿੱਤੇ।