ਪੰਜਾਬ ਬੰਦ ਦੌਰਾਨ ਨਾਭਾ ਦੇ ਬਾਜ਼ਾਰਾਂ 'ਚ ਪਸਰਿਆ ਰਿਹਾ ਸਨਾਟਾ
ਨਾਭਾ (ਪਟਿਆਲਾ), 30 ਦਸੰਬਰ (ਜਗਨਾਰ ਸਿੰਘ ਦੁਲੱਦੀ)-ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਅੱਜ ਰਿਆਸਤੀ ਸ਼ਹਿਰ ਨਾਭਾ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਦੁਕਾਨਦਾਰਾਂ ਵਲੋਂ ਕਿਸਾਨਾਂ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ ਦਿੱਤਾ ਗਿਆ। ਨਾਭਾ ਦਾ ਮੁੱਖ ਸਦਰ ਬਾਜ਼ਾਰ, ਭਾਵੜਾ ਬਾਜ਼ਾਰ ਅਤੇ ਭੀਖੀ ਮੋੜ ਦੇ ਨਾਲ- ਨਾਲ ਹਸਪਤਾਲ ਰੋਡ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਕਿਸੇ ਵੀ ਦੁਕਾਨਦਾਰ ਵਲੋਂ ਕੋਈ ਵੀ ਦੁਕਾਨ ਨਾ ਖੋਲ੍ਹ ਕੇ ਇਸ ਬੰਦ ਨੂੰ ਕਾਮਯਾਬ ਕਰਨ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਗਿਆ। ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਕਿਸਾਨ ਬਚੇਗਾ ਤਾਂ ਹੀ ਪੰਜਾਬ ਖੁਸ਼ਹਾਲ ਰਹੇਗਾ, ਜਿਸ ਕਰਕੇ ਅਸੀਂ ਕਿਸਾਨਾਂ ਨਾਲ ਸੀ, ਨਾਲ ਹਾਂ ਤੇ ਨਾਲ ਹੀ ਰਹਾਂਗੇ।