ਕਿਸਾਨਾਂ ਵਲੋਂ ਸਰਕਾਰਾਂ ਵਿਰੁੱਧ ਬੰਦ ਦੌਰਾਨ ਨਾਅਰੇਬਾਜ਼ੀ
ਰਾਮਤੀਰਥ (ਅੰਮ੍ਰਿਤਸਰ), 30 ਦਸੰਬਰ (ਧਰਵਿੰਦਰ ਸਿੰਘ ਔਲਖ)-ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਸਰਹੱਦੀ ਖੇਤਰ ਵਿਚ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ। ਰਾਮ ਤੀਰਥ ਤੋਂ ਇਲਾਵਾ ਖਿਆਲਾ, ਕੋਹਾਲੀ ਆਦਿ ਪਿੰਡਾਂ ਦੇ ਅੱਡੇ ਵੀ ਪੂਰਨ ਤੌਰ ਉਤੇ ਬੰਦ ਰਹੇ। ਅੱਡਾ ਕੋਹਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਬਲਾਕ ਚੋਗਾਵਾਂ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ, ਇਸ ਧਰਨੇ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਡਾਕਟਰ ਅਰਜਿੰਦਰ ਸਿੰਘ ਕੋਹਾਲੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਬਰਾੜ ਵਲੋਂ ਪੂਰਨ ਸਮਰਥਨ ਦਿੱਤਾ ਗਿਆ।