ਚੀਨ ਨੇ ਚਲਾਈ ਦੁਨੀਆ ਦੀ ਸਭ ਤੋਂ ਤੇਜ਼ ਟਰੇਨ
ਬੀਜਿੰਗ, 29 ਦਸੰਬਰ - ਚੀਨ ਨੇ ਆਪਣੀ ਹਾਈ ਸਪੀਡ ਬੁਲੇਟ ਟਰੇਨ ਦੇ ਅਪਡੇਟ ਕੀਤੇ ਮਾਡਲ ਦਾ ਉਦਘਾਟਨ ਕੀਤਾ। ਟਰੇਨ ਦੇ ਨਿਰਮਾਤਾ ਦਾ ਦਾਅਵਾ ਹੈ ਕਿ ਟੈਸਟਿੰਗ ਦੌਰਾਨ ਇਸ ਦੀ ਸਪੀਡ 450 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ, ਜਿਸ ਨਾਲ ਇਹ ਦੁਨੀਆ ਦੀ ਸਭ ਤੋਂ ਤੇਜ਼ ਹਾਈ ਸਪੀਡ ਟਰੇਨ ਬਣ ਗਈ। ਨਵਾਂ ਮਾਡਲ ਯਾਤਰਾ ਦੇ ਸਮੇਂ ਨੂੰ ਹੋਰ ਘਟਾਏਗਾ ਅਤੇ ਕਨੈਕਟੀਵਿਟੀ ਵਿਚ ਸੁਧਾਰ ਕਰੇਗਾ, ਜਿਸ ਨਾਲ ਯਾਤਰੀਆਂ ਲਈ ਯਾਤਰਾ ਵਧੇਰੇ ਸੁਵਿਧਾਜਨਕ ਹੋਵੇਗੀ। ਸਰਕਾਰੀ ਮੀਡੀਆ ਨੇ ਇੱਥੇ ਦੱਸਿਆ ਕਿ ਸੀ.ਆਰ. 450 ਪ੍ਰੋਟੋਟਾਈਪ ਦੀ ਟੈਸਟ ਸਪੀਡ 450 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਸੀ।