ਪੈਸੇ ਕਢਵਾਉਣ ਗਏ ਬਜ਼ੁਰਗ ਨਾਲ ਲੁੱਟ-ਖੋਹ
ਬਲਾਚੌਰ, 1 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਦੇ ਭੱਦੀ ਰੋਡ ਸਥਿਤ ਐਸ. ਬੀ. ਆਈ. ਦੇ ਏ. ਟੀ. ਐੱਮ. ਵਿਚੋਂ ਪੈਸੇ ਕਢਵਾਉਣ ਲਈ ਆਏ ਬਜ਼ੁਰਗ ਵਿਅਕਤੀ ਤੋਂ ਚਾਕੂ ਦੀ ਨੋਕ ਉਤੇ 14 ਹਜ਼ਾਰ ਰੁਪਏ ਖੋਹ ਕੇ ਤਿੰਨ ਲੁਟੇਰੇ ਫਰਾਰ ਹੋ ਗਏ। ਵਰਿੰਦਰ ਭੂੰਬਲਾ ਨੇ ਦੱਸਿਆ ਕਿ ਉਸਦੇ ਪਿਤਾ ਚੌਧਰੀ ਹਰੀ ਕਿਸ਼ਨ ਜੋ ਸੇਵਾ ਮੁਕਤ ਮੁਲਜ਼ਮ ਹਨ, ਪੈਸੇ ਕਢਵਾਉਣ ਲਈ ਭੱਦੀ ਰੋਡ ਸਥਿਤ ਏ. ਟੀ. ਐੱਮ. ਵਿਚ ਗਏ ਸਨ ਜਿਥੇ ਚਾਕੂ ਦੀ ਨੋਕ ਉਤੇ ਉਸ ਕੋਲੋਂ 14 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਅਣਪਛਾਤੇ ਮੋਟਰਸਾਈਕਲ ਉਤੇ ਫਰਾਰ ਹੋ ਗਏ। ਥਾਣਾ ਸਿਟੀ ਪੁਲਿਸ ਬਲਾਚੌਰ ਲੁਟੇਰਿਆਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।