JALANDHAR WEATHER

ਸਸਕਾਰ ਕਰਨ ਮੌਕੇ ਗੈਸ ਵਾਲੀ ਭੱਠੀ 'ਚ ਹੋਇਆ ਵੱਡਾ ਧਮਾਕਾ, 5 ਝੁਲਸੇ

ਠੱਠੀ ਭਾਈ (ਮੋਗਾ), 1 ਜਨਵਰੀ (ਜਗਰੂਪ ਸਿੰਘ ਮਠਾੜੂ)-ਅੱਜ ਜਿਥੇ ਪੂਰੇ ਦੇਸ਼ ਵਿਚ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਮੋਗਾ ਜ਼ਿਲ੍ਹੇ ਦੇ ਪਿੰਡ ਚੀਦਾ ਵਿਚ ਉਸ ਸਮੇਂ ਖੁਸ਼ੀਆਂ ਗਮੀਆਂ ਵਿਚ ਬਦਲ ਗਈਆਂ ਜਦੋਂ ਪਿੰਡ ਚੀਦਾ ਵਾਸੀ ਮਾਸਟਰ ਸੁਖਦੇਵ ਸਿੰਘ ਜਿਨ੍ਹਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਦਾ ਸਸਕਾਰ ਕਰਨ ਮੌਕੇ ਗੈਸ ਵਾਲੀ ਭੱਠੀ ਵਿਚ ਵੱਡਾ ਧਮਾਕਾ ਹੋਇਆ ਤੇ ਇਕ ਹੋਰ ਵੱਡੀ ਘਟਨਾ ਵਾਪਰ ਗਈ। ਇਸ ਘਟਨਾ ਨੂੰ ਅੱਖੀ ਦੇਖਣ ਵਾਲੇ ਸ਼ਮਸ਼ਾਨਘਾਟ ਵਿਚ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਨੂੰ ਪਿੰਡ ਚੀਦਾ ਦੀ ਸ਼ਮਸ਼ਾਨਘਾਟ ਵਿਚ ਲਿਆਂਦਾ ਗਿਆ ਤਾਂ ਪਹਿਲਾਂ ਤੋਂ ਹੀ ਬਣੀਆਂ ਗੈਸ ਵਾਲੀਆਂ ਭੱਠੀਆਂ ਦੀ ਵਰਤੋਂ ਕਰਨ ਲਈ ਜਦੋਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਅੱਗ ਦੇ ਕੇ ਗੈਸ ਵਾਲੀ ਭੱਠੀ ਦੇ ਅੰਦਰ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਮ੍ਰਿਤਕ ਸਰੀਰ ਨੂੰ ਭੱਠੀ ਅੰਦਰ ਭੇਜਣ ਦੇ ਬਾਵਜੂਦ ਵੀ ਅੱਗ ਨਾ ਚੱਲੀ ਤਾਂ ਉਨ੍ਹਾਂ ਨੂੰ ਇਕ ਵਾਰ ਬਾਹਰ ਕੱਢਿਆ ਗਿਆ। ਗੈਸ ਸਪਲਾਈ ਚੈੱਕ ਕਰਨ ਅਤੇ ਅੱਗ ਦੁਬਾਰਾ ਦੇਣ ਤੋਂ ਬਾਅਦ ਜਦੋਂ ਫਿਰ ਦੁਬਾਰਾ ਉਨ੍ਹਾਂ ਨੂੰ ਗੈਸ ਭੱਠੀ ਅੰਦਰ ਭੇਜਿਆ ਗਿਆ ਪਰ ਫਿਰ ਵੀ ਅੱਗ ਨਾ ਚੱਲੀ ਪਰ ਇਸੇ ਦੌਰਾਨ ਗੈਸ ਭੱਠੀ ਵਿਚੋਂ ਇਕ ਵੱਡਾ ਧਮਾਕਾ ਹੋ ਗਿਆ, ਜਿਸ ਨਾਲ ਸਸਕਾਰ ਕਰਨ ਵੇਲੇ ਕੁਝ ਵਿਅਕਤੀ ਅੱਗ ਦੀ ਲਪੇਟ ਵਿਚ ਆ ਗਏ।

ਘਟਨਾ ਨੂੰ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸ਼ਮਸ਼ਾਨਘਾਟ ਵਿਚ ਖੜ੍ਹੇ ਲੋਕਾਂ ਵਿਚ ਹਫੜਾ-ਦਫੜੀ ਮੱਚ ਗਈ ਅਤੇ ਨੇੜੇ ਖੜ੍ਹੇ ਲੋਕਾਂ ਨੂੰ ਇਕਦਮ ਦਿਸਣੋ ਬੰਦ ਹੋ ਗਿਆ। ਇਸ ਧਮਾਕੇ ਨਾਲ ਭੱਠੀ ਵਾਲੀ ਚਿਮਨੀ ਜੋ ਕਿ ਲਗਭਗ 15 ਤੋਂ 20 ਫੁੱਟ ਉੱਚੀ ਹੈ, ਦੇ ਵੀ ਖਰਪੱਚੇ ਉੱਡ ਗਏ, ਜਿਸ ਦੀਆਂ ਇੱਟਾਂ ਦੂਰ-ਦੂਰ ਤੱਕ ਖਿੱਲਰ ਗਈਆਂ। ਇਸ ਘਟਨਾ ਵਿਚ ਚਾਰ-ਪੰਜ ਵਿਅਕਤੀਆਂ ਦੇ ਜ਼ਿਆਦਾ ਚਿਹਰੇ ਝੁਲਸਣ ਬਾਰੇ ਦੱਸਿਆ ਜਾ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ