ਮਲੋਟ 'ਚ 2 ਅਣਪਛਾਤਿਆਂ ਵਲੋਂ ਫਾਇਨਾਂਸਰ 'ਤੇ ਹਮਲਾ
ਮਲੋਟ (ਮੁਕਤਸਰ), 1 ਜਨਵਰੀ (ਪਾਟਿਲ)-ਅੱਜ ਮਲੋਟ ਦੇ ਆਦਰਸ਼ ਨਗਰ ਵਿਖੇ ਇਕ ਫਾਇਨਾਂਸ ਦਾ ਕੰਮ ਕਰਨ ਵਾਲੇ ਰਿਟਾਇਰਡ ਬਜ਼ੁਰਗ 'ਤੇ ਦੋ ਅਣਪਛਾਤਿਆਂ ਨੇ ਦਫਤਰ ਵਿਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਮਨਸ਼ਾ ਨਾਲ ਹਮਲਾ ਕਰ ਦਿੱਤਾ ਪਰ ਫਾਇਨਾਂਸਰ ਦੀ ਹਿੰਮਤ ਨੇ ਅਣਪਛਾਤਿਆਂ ਵਿਚੋਂ ਇਕ ਨੂੰ ਭੀੜ ਦੀ ਮਦਦ ਨਾਲ ਕਾਬੂ ਕਰ ਲਿਆ। ਸੱਟ ਲੱਗਣ ਕਾਰਨ ਉਕਤ ਫਾਇਨਾਂਸਰ ਰੂੜ ਸਿੰਘ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।