ਕੈਫ਼ੇ ਮਾਲਕ ਨੇ ਕੀਤੀ ਖ਼ੁਦਕੁਸ਼ੀ
ਨਵੀਂ ਦਿੱਲੀ, 1 ਜਨਵਰੀ- ਦਿੱਲੀ ਦੇ ਮਾਡਲ ਟਾਊਨ ’ਚ ਰਹਿਣ ਵਾਲੇ ਕੈਫੇ ਮਾਲਕ ਨੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਅਨੁਸਾਰ 40 ਸਾਲਾ ਪੁਨੀਤ ਖੁਰਾਣਾ ਆਪਣੇ ਘਰ ਵਿਚ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਸੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਨੀਤ ਦੇ ਗਲੇ ’ਤੇ ਰੱਸੀ ਦੇ ਨਿਸ਼ਾਨ ਸੀ। ਪੁਨੀਤ ਦੇ ਪਰਿਵਾਰ ਵਾਲਿਆਂ ਨੇ ਪੁਨੀਤ ਦੀ ਪਤਨੀ ਅਤੇ ਸਹੁਰੇ ਵਾਲਿਆਂ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਜਦੋਂਕਿ ਪੁਨੀਤ ਦਾ ਫ਼ੋਨ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਨੇ ਦੱਸਿਆ ਕਿ ਅੱਜ ਪੋਸਟਮਾਰਟਮ ਕਰਵਾਇਆ ਜਾਵੇਗਾ। ਜਾਣਕਾਰੀ ਅਨੁਸਾਰ ਪੁਨੀਤ ਅਤੇ ਉਸ ਦੀ ਪਤਨੀ ਦਾ ਤਲਾਕ ਹੋਣ ਵਾਲਾ ਸੀ। ਕੈਫੇ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਵੀ ਚੱਲ ਰਿਹਾ ਸੀ। ਪਤਨੀ ਤੋਂ ਤੰਗ ਆ ਕੇ ਪੁਨੀਤ ਨੇ ਮਰਨ ਤੋਂ ਪਹਿਲਾਂ ਇਕ ਵੀਡੀਓ ਵੀ ਰਿਕਾਰਡ ਕੀਤੀ, ਜੋ ਫਿਲਹਾਲ ਪੁਲਿਸ ਕੋਲ ਹੈ।