ਭਰੂਚ ’ਚ ਜ਼ਹਿਰੀਲੀ ਗੈਸ ਕਾਰਨ ਚਾਰ ਕਾਮਿਆਂ ਦੀ ਮੌਤ
ਭਰੂਚ, 29 ਦਸੰਬਰ - ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਦਹੇਜ ਸਥਿਤ ਇਕ ਕੈਮੀਕਲ ਪਲਾਟ ’ਚੋਂ ਜ਼ਹਿਰੀਲੀ ਗੈਸ ਰਿਸਣ ਕਾਰਨ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ। ਕੰਪਨੀ ਨੇ ਕਿਹਾ ਕਿ ਚਾਰਾਂ ਦਾ ਤੁਰੰਤ ਇਲਾਜ ਕੀਤਾ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਕੰਪਨੀ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 30 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਦਹੇਜ ਥਾਣੇ ਦੇ ਇੰਸਪੈਕਟਰ ਬੀਐੱਸ ਪਾਟੀਦਾਰ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਕਰੀਬ 10 ਵਜੇ ‘ਗੁਜਰਾਤ ਫਲੋਰੋਕੈਮੀਕਲ ਲਿਮਟਿਡ’ (ਜੀ.ਐੱਫ.ਐੱਲ.) ਦੀ ਇਕ ਉਤਪਾਦ ਇਕਾਈ ਵਿਚ ਪਾਈਪ ਵਿਚੋਂ ਜ਼ਹਿਰੀਲੀ ਗੈਸ ਰਿਸਣ ਕਾਰਨ ਲਪੇਟ ’ਚ ਆਏ ਕਰਮਚਾਰੀ ਬੇਹੋਸ਼ ਹੋ ਗਏ ਸਨ । ਚਾਰਾਂ ਦਾ ਤੁਰੰਤ ਇਲਾਜ ਕੀਤਾ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ