‘ਆਪ’ ਹਮੇਸ਼ਾ ਗਿਰਗਿਟ ਵਾਂਗ ਬਦਲਦੀ ਹੈ ਰੰਗ- ਸੁਧਾਂਸ਼ੂ ਤ੍ਰਿਵੇਦੀ
ਨਵੀਂ ਦਿੱਲੀ, 1 ਜਨਵਰੀ- ਭਾਜਪਾ ਦੇ ਰਾਸ਼ਟਰੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਨਵੇਂ ਸਾਲ ਦੇ ਮੌਕੇ ’ਤੇ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਵਿਚ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਆਪ ਗਿਰਗਿਟ ਵਾਂਗ ਰੰਗ ਬਦਲਦੀ ਰਹਿੰਦੀ ਹੈ। ਅਰਵਿੰਦ ਕੇਜਰੀਵਾਲ ਦਿੱਲੀ ਦੀ ਜਨਤਾ ਨਾਲ ਝੂਠੇ ਵਾਅਦੇ ਕਰ ਰਹੇ ਹਨ। ‘ਆਪ’ ਨੇਤਾ ਜੋ ਕਹਿੰਦੇ ਹਨ, ਉਹ ਨਹੀਂ ਕਰਦੇ। ਮੁਹੱਲਾ ਕਲੀਨਿਕ ਵਿਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ। ਹੁਣ ਜਨਤਾ ਕੇਜਰੀਵਾਲ ਨੂੰ ਸਮਝ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਪ ਪਾਰਟੀ ਦੇ ਹਰ ਸੀਨੀਅਰ ਨੇਤਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਜੇਲ੍ਹ ਭੇਜਿਆ ਗਿਆ। ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਸੰਸਦ ਵਿਚ ਪਾਰਟੀ ਦੇ ਨੇਤਾ ਤਿੰਨੋਂ ਹੀ ਜੇਲ੍ਹ ਜਾ ਚੁੱਕੇ ਹਨ। ਉਨ੍ਹਾਂ ਦੇ ਸਿਹਤ ਮੰਤਰੀ ਮਨੀ ਲਾਂਡਰਿੰਗ ਦੇ ਦੋਸ਼ ਵਿਚ , ਅਮਾਨਤੁੱਲਾ ਖ਼ਾਨ ਨੂੰ ਵਕਫ਼ ਬੋਰਡ ਘੁਟਾਲੇ ਵਿਚ ਤੇ ਨਰੇਸ਼ ਬਲਿਆਨ ਨੂੰ ਮਾਫ਼ੀਆ ਨਾਲ ਸੰਬੰਧਾਂ ਦੇ ਦੋਸ਼ਾਂ ਵਿਚ ਜੇਲ੍ਹ ਭੇਜਿਆ ਗਿਆ।