JALANDHAR WEATHER

ਗ੍ਰਨੇਡ ਸੁੱਟਣ ਦੇ ਮਾਮਲੇ 'ਚ ਗ੍ਰਿਫਤਾਰ ਨੌਜਵਾਨਾਂ ਦੀਆਂ ਮਾਵਾਂ ਨੇ ਕਿਸੇ ਵੀ ਗੱਲ ਤੋਂ ਪ੍ਰਗਟਾਈ ਅਣਜਾਣਤਾ

ਕਿਲਾ ਲਾਲ ਸਿੰਘ (ਗੁਰਦਾਸਪੁਰ), 29 ਦਸੰਬਰ (ਬਲਬੀਰ ਸਿੰਘ)-ਅੱਜ ਬਟਾਲਾ ਪੁਲਿਸ ਵਲੋਂ ਬੀਤੇ ਦਿਨੀਂ ਚੌਕੀਆਂ ਉੱਤੇ ਹੋਏ ਗ੍ਰਨੇਡ ਹਮਲਿਆਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਕਵਰੀ 'ਤੇ ਲਿਜਾਂਦੇ ਸਮੇਂ ਹੋਏ ਐਨਕਾਊਂਟਰ ਸਬੰਧੀ ਨੌਜਵਾਨਾਂ ਦੀਆਂ ਮਾਵਾਂ ਨੇ ਕਿਸੇ ਵੀ ਗੱਲ ਤੋਂ ਅਣਜਾਣਤਾ ਪ੍ਰਗਟਾਈ ਹੈ। ਅਭੀਜੋਤ ਸਿੰਘ ਦੀ ਮਾਂ ਜਸਬੀਰ ਕੌਰ ਨੇ ਦੱਸਿਆ ਕਿ ਪੁਲਿਸ ਵਲੋਂ ਸਾਡੇ ਲੜਕੇ ਨੂੰ ਬੀਤੀ ਰਾਤ 2 ਵਜੇ ਘਰੋਂ ਚੁੱਕਿਆ ਗਿਆ ਸੀ ਪਰ ਉਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਸਾਨੂੰ ਪੁਲਿਸ ਵਾਰ-ਵਾਰ ਤੰਗ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਾਡੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੀ ਗਲੀ ਵਿਚੋਂ ਤਿੰਨ ਲੜਕੇ ਚੁੱਕੇ ਹਨ ਜਦਕਿ ਇਕ ਹੋਰ ਨੌਜਵਾਨ ਪਲਾਟਾਂ ਵਿਚੋਂ ਚੁੱਕਿਆ ਹੈ, ਜਿਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕੋਈ ਪਿਛਲਾ ਪਰਚਾ ਚੱਲਦਾ ਆ ਰਿਹਾ ਹੈ। ਸਾਡੇ ਬੱਚੇ ਦਾ ਕੁਝ ਪਤਾ ਨਹੀਂ ਚੱਲ ਰਿਹਾ ਕਿ ਉਹ ਕਿੱਥੇ ਹੈ ਅਤੇ ਇਸ ਦਾ ਕੀ ਮਸਲਾ ਹੈ ਜਾਂ ਨਹੀਂ ਹੈ।
ਇਸੇ ਤਰ੍ਹਾਂ ਗ੍ਰਿਫਤਾਰ ਕੀਤੇ ਕੁਲਜੀਤ ਸਿੰਘ ਅਤੇ ਰਣਜੀਤ ਸਿੰਘ ਦੀ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਮੇਰੇ ਦੋਵਾਂ ਪੁੱਤਰਾਂ ਨੂੰ ਬੀਤੀ ਰਾਤ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ ਪਰ ਸਾਨੂੰ ਅਜੇ ਤੱਕ ਪ੍ਰਸ਼ਾਸਨ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਮਾਮਲਾ ਕੀ ਹੈ, ਵਾਰ-ਵਾਰ ਪੁਲਿਸ ਆ ਰਹੀ ਹੈ। ਪਹਿਲਾਂ ਮੇਰੇ ਛੋਟੇ ਬੇਟੇ ਜੋ ਸਕੂਲ ਜਾਂਦਾ ਹੈ, ਨੂੰ ਪੁਲਿਸ ਲੈ ਗਈ ਅਤੇ ਕਿਹਾ ਕਿ ਆਪਣੇ ਦੂਜੇ ਮੁੰਡੇ ਨੂੰ ਪਹਿਲਾਂ ਪੇਸ਼ ਕਰਵਾਓ ਤੇ ਫਿਰ ਇਸ ਨੂੰ ਛੱਡ ਦਿਆਂਗੇ ਪਰ ਮੇਰੇ ਦੋਵਾਂ ਲੜਕਿਆਂ ਨੂੰ ਰਾਤ 11 ਵਜੇ ਪੁਲਿਸ ਆਪਣੇ ਨਾਲ ਲੈ ਗਈ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ