ਬਿਹਾਰ : ਬੀ.ਪੀ.ਐਸ.ਸੀ. ਦੇ ਉਮੀਦਵਾਰਾਂ ਵਲੋਂ ਲਗਾਤਾਰ ਪ੍ਰਦਰਸ਼ਨ ਜਾਰੀ
ਪਟਨਾ (ਬਿਹਾਰ), 29 ਦਸੰਬਰ-ਬੀ.ਪੀ.ਐਸ.ਸੀ. ਦੇ ਉਮੀਦਵਾਰਾਂ ਨੇ ਪਟਨਾ ਦੇ ਗਾਂਧੀ ਮੈਦਾਨ ਵਿਚ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ ਤੇ 70ਵੀਂ ਬੀ.ਪੀ.ਐਸ.ਸੀ. ਪ੍ਰੀਲਿਮ ਲਈ ਦੁਬਾਰਾ ਪ੍ਰੀਖਿਆ ਕਰਵਾਉਣ ਦੀ ਮੰਗ ਕੀਤੀ। ਪ੍ਰਦਰਸ਼ਨ ਵਿਚ ਜਨ ਸੂਰਜਾ ਦੇ ਮੁਖੀ ਪ੍ਰਸ਼ਾਂਤ ਕਿਸ਼ੋਰ ਵੀ ਮੌਜੂਦ ਸਨ।