ਕੱਲ੍ਹ ਪੰਜਾਬ ਬੰਦ ਕਰਕੇ ਲੋਕ ਕਿਸਾਨਾਂ ਦਾ ਦੇਣ ਸਾਥ - ਜਾਣੀਆ
ਲੋਹੀਆਂ ਖਾਸ (ਜਲੰਧਰ), 29 ਦਸੰਬਰ (ਕੁਲਦੀਪ ਸਿੰਘ ਖਾਲਸਾ, ਗੁਰਪਾਲ ਸਿੰਘ ਸਤਾਬਗੜ੍ਹ)-ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਬਾਰਡਰਾਂ ਉਤੇ ਚੱਲ ਰਹੇ ਧਰਨੇ ਨੂੰ ਕਾਮਯਾਬ ਕਰਨ ਲਈ ਕਿਸਾਨਾਂ ਵਲੋਂ ਕੱਲ੍ਹ 30 ਦਸੰਬਰ ਨੂੰ ਸੰਪੂਰਨ ਤੌਰ ਉਤੇ ਸਾਰੇ ਅਦਾਰੇ ਅਤੇ ਦੁਕਾਨਾਂ ਬੰਦ ਕਰਕੇ ਸਰਕਾਰਾਂ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲਈ ਘਰ- ਘਰ ਅਤੇ ਦੁਕਾਨਾਂ ਉਤੇ ਜਾ ਕੇ ਲੋਕਾਂ ਨੂੰ ਸੱਦਾ ਪੱਤਰ ਦੇ ਕੇ ਬੇਨਤੀ ਕੀਤੀ ਗਈ। ਇਸ ਮੌਕੇ ਬੰਦ ਦਾ ਸੱਦਾ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆ ਨੇ ਦੱਸਿਆ ਕਿ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਾਨੂੰਨਾਂ ਦੀ ਲੋੜ ਨਹੀਂ ਹੈ, ਉਹ ਦੁਬਾਰਾ ਤੋਂ ਕਿਸਾਨਾਂ ਉਤੇ ਅਸਿੱਧੇ ਤੌਰ ਉਤੇ ਥੋਪੇ ਜਾ ਰਹੇ ਹਨ।