ਬੱਸ ਹਾਦਸਾ : ਏ. ਡੀ. ਸੀ. ਵਲੋਂ ਕੁਝ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦੇਣ ਉਪਰੰਤ ਮ੍ਰਿਤਕਾਂ ਦੇ ਵਾਰਿਸਾਂ ਦਾ ਪ੍ਰਦਰਸ਼ਨ ਖਤਮ
ਤਲਵੰਡੀ ਸਾਬੋ (ਬਠਿੰਡਾ), 29 ਦਸੰਬਰ (ਰਣਜੀਤ ਸਿੰਘ ਰਾਜੂ)-ਪਿੰਡ ਜੀਵਨ ਸਿੰਘ ਵਾਲਾ ਬੱਸ ਹਾਦਸੇ ਵਿਚ ਜਾਨਾਂ ਗਵਾਉਣ ਵਾਲੇ 8 ਵਿਅਕਤੀਆਂ ਦੇ ਵਾਰਿਸਾਂ ਵਲੋਂ ਪੰਜਾਬ ਸਰਕਾਰ ਉਤੇ ਪੀੜਤ ਪਰਿਵਾਰਾਂ ਦੀ ਸਾਰ ਨਾ ਲੈਣ ਦੇ ਦੋਸ਼ ਲਾਉਂਦਿਆਂ ਬੀਤੇ ਕੱਲ੍ਹ ਤੋਂ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਚ ਆਰੰਭਿਆ ਰੋਸ ਪ੍ਰਦਰਸ਼ਨ ਆਖਿਰ ਹੁਣ ਏ. ਡੀ. ਸੀ. ਬਠਿੰਡਾ ਪੂਨਮ ਸਿੰਘ ਵਲੋਂ ਇਸ ਪ੍ਰਦਰਸ਼ਨ ਵਿਚ ਪਹੁੰਚ ਕੇ ਕੁਝ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ ਐਲਾਨੀ ਸਹਾਇਤਾ ਰਾਸ਼ੀ ਦੇ ਚੈੱਕ ਮੌਕੇ ਉਤੇ ਦੇਣ ਉਪਰੰਤ ਵਾਰਿਸਾਂ ਦੇ ਹੱਕ ਵਿਚ ਆਈਆਂ ਜਥੇਬੰਦੀਆਂ ਨੇ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਉਕਤ ਐਲਾਨ ਉਪਰੰਤ ਹੁਣ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਹੋ ਕੇ ਸਸਕਾਰ ਹੋ ਸਕੇਗਾ।