ਆਪਣੇ ਖ਼ਿਲਾਫ਼ ਜਾਰੀ ਗ੍ਰਿਫਤਾਰੀ ਵਾਰੰਟ 'ਤੇ ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਦਾ ਟਵੀਟ
ਬੈਂਗਲੁਰੂ, 22 ਦਸੰਬਰ - ਸਾਬਕਾ ਭਾਰਤੀ ਕ੍ਰਿਕਟਰ ਰੌਬਿਨ ਉਥੱਪਾ ਵਿਰੁੱਧ ਕਰਮਚਾਰੀ ਭਵਿੱਖ ਨਿਧੀ (ਈ.ਪੀ.ਐਫ.) ਯੋਗਦਾਨਾਂ ਨਾਲ ਜੁੜੇ ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਆਪਣੇ ਵਿਰੁੱਧ ਵਾਰੰਟ 'ਤੇ ਰੌਬਿਨ ਉਥੱਪਾ ਨੇ ਟਵੀਟ ਕੀਤਾ, "...ਮੇਰੇ ਕੋਲ ਕੋਈ ਸਰਗਰਮ ਕਾਰਜਕਾਰੀ ਭੂਮਿਕਾ ਨਹੀਂ ਸੀ, ਨਾ ਹੀ ਮੈਂ ਕਾਰੋਬਾਰਾਂ ਦੇ ਰੋਜ਼ਾਨਾ ਦੇ ਸੰਚਾਲਨ ਵਿਚ ਸ਼ਾਮਿਲ ਸੀ...ਨਾ ਹੀ ਮੇਰੇ ਕੋਲ ਉਨ੍ਹਾਂ ਦੇ ਸੰਚਾਲਨ ਵਿਚ ਹਿੱਸਾ ਲੈਣ ਲਈ ਸਮਾਂ ਅਤੇ ਨਾ ਹੀ ਮੁਹਾਰਤ ਸੀ। ਜਿਨ੍ਹਾਂ ਵੀ ਕੰਪਨੀਆਂ ਨੂੰ ਮੈਂ ਉਧਾਰ ਦਿੱਤਾ ਹੈ, ਉਨ੍ਹਾਂ ਚੋਂ ਕਿਸੇ ਚ ਵੀ ਕਾਰਜਕਾਰੀ ਭੂਮਿਕਾ ਨਹੀਂ ਨਿਭਾਉਂਦਾ ਹਾਂ। ਇਹ ਕੰਪਨੀਆਂ ਮੇਰੇ ਤੋਂ ਲਿਆ ਗਿਆ ਉਧਾਰ ਮੁੜਨ ਵਿਚ ਅਸਫ਼ਲ ਰਹੀਆਂ ਹਨ। ਇਹ ਕੰਪਨੀਆਂ ਮੈਨੂੰ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਲਈ ਅਗਵਾਈ ਕਰਨ ਵਿਚ ਅਸਫਲ ਰਹੀਆਂ ਹਨ, ਜਿਸ ਕਾਰਨ ਮੈਨੂੰ ਕਾਨੂੰਨੀ ਕਾਰਵਾਈ ਕਰਨੀ ਪਈ ਹੈ ਜੋ ਕਿ ਇਸ ਵੇਲੇ ਨਿਆਂ ਅਧੀਨ ਹੈ, ਮੈਂ ਕਈ ਸਾਲ ਪਹਿਲਾਂ ਆਪਣੇ ਨਿਰਦੇਸ਼ਕ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ..."।